ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਜਨਾਨੀ ਸਣੇ ਕਾਬੂ

Tuesday, Jan 19, 2021 - 03:42 PM (IST)

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਜਨਾਨੀ ਸਣੇ ਕਾਬੂ

ਭਵਾਨੀਗੜ੍ਹ (ਵਿਕਾਸ/ਸੰਜੀਵ): ਸੀ.ਆਈ.ਏ. ਬਹਾਦੁਰ ਸਿੰਘ ਵਾਲਾ ਦੀ ਪੁਲਸ ਨੇ ਭਵਾਨੀਗੜ੍ਹ ਇਲਾਕੇ 'ਚ ਐਨ.ਆਰ.ਆਈ ਪਰਿਵਾਰ ਦੇ ਘਰ ਨੂੰ ਲੁੱਟਣ ਦੀ ਵਿਉਂਤ ਬਣਾਉਂਦੇ ਇਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਸ ਨੇ ਗਿਰੋਹ 'ਚ ਸ਼ਾਮਲ ਇੱਕ ਔਰਤ ਸਮੇਤ 5 ਵਿਅਕਤੀਆਂ ਕੋਲੋਂ ਦੇਸੀ ਪਿਸਤੌਲ, ਦੋ ਜਿੰਦਾ ਰੋੰਦ, ਦਾਤ, ਲੋਹੇ ਦੇ ਰਾਡ ਤੇ ਇੱਕ ਕਾਰ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਸੀ.ਆਈ.ਏ ਬਹਾਦਰ ਸਿੰਘ ਵਾਲਾ ਵਿਖੇ ਤਾਇਨਾਤ ਐੱਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਉਹ ਅਪਣੇ ਸਾਥੀ ਕਰਮਚਾਰੀਆਂ ਸਮੇਤ ਜਦੋਂ ਬਾਲਦ ਕੈਂਚੀਆਂ ਭਵਾਨੀਗੜ੍ਹ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਮੁਖਬਰ ਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਵਰਨਾ ਕਾਰ ਵਿੱਚ ਨਜਾਇਜ ਅਸਲੇ ਤੇ ਮਾਰੂ ਹਥਿਆਰਾਂ ਨਾਲ ਲੈਸ ਕੁੱਝ ਵਿਅਕਤੀ ਇਲਾਕੇ ਦੇ ਪਿੰਡ ਥੰਮਣਸਿੰਘ ਵਾਲਾ ਦੀ ਨਹਿਰ ’ਤੇ ਬੈਠੇ ਕਿਸੇ ਐਨ.ਆਰ.ਆਈ. ਪਰਿਵਾਰ ਦੀ ਰਿਹਾਇਸ਼ ਵਿੱਚ ਲੁੱਟ ਕਰਨ ਦੀ ਯੋਜਨਾ ਘੜ ਰਹੇ ਹਨ। ਸੂਚਨਾ ਦੇ ਆਧਾਰ 'ਤੇ ਕੀਤੀ ਛਾਪਾਮਾਰੀ ਦੌਰਾਨ ਪੁਲਸ ਨੇ ਇਕ ਔਰਤ ਸਮੇਤ 5 ਵਿਅਕਤੀਆਂ ਜਿਨ੍ਹਾਂ ਦੀ ਪਛਾਣ ਸਤਵੀਰ ਕੌਰ ਵਾਸੀ ਬੱਲਮਗੜ੍ਹ (ਸਮਾਣਾ), ਸੰਦੀਪ ਪੋਪਾ ਵਾਸੀ ਕੁਰਾਲੀ (ਮੁਹਾਲੀ), ਰਣਜੀਤ ਸਿੰਘ ਤੇ ਗੁਰਜੀਤ ਸਿੰਘ ਉਰਫ ਸਾਧੂ ਦੋਵੇ ਵਾਸੀ ਮਿਓਦ ਕਲ੍ਹਾਂ (ਫਤਿਆਬਾਦ) ਤੇ ਅਮਿਤ ਤਿਆਗੀ ਗਲੋਲੀ ਸਹਾਰਨਪੁਰ (ਫਤਿਆਬਾਦ) ਵਜੋੰ ਹੋਈ ਨੂੰ ਮੌਕੇ 'ਤੇ ਕਾਰ, ਇਕ 12 ਬੋਰ ਦੇਸੀ ਪਿਸਤੋਲ, 2 ਜਿੰਦਾ ਕਾਰਤੂਸ 12 ਬੋਰ, ਇਕ ਲੋਹੇ ਦੀ ਦਾਤ, 2 ਲੋਹੇ ਦੇ ਰਾਡਾਂ ਸਮੇਤ ਧਰ ਦਬੋਚਿਆ। ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News