ਗੁਆਂਢਣ ਦਾ ਕਾਰਾ, ਔਰਤ ਨੂੰ ਬੇਹੋਸ਼ ਕਰਕੇ ਰਾਜਸਥਾਨ ਦੇ ਵਿਅਕਤੀ ਨੂੰ ਵੇਚਿਆ

03/08/2023 6:33:08 PM

ਜਗਰਾਓਂ (ਮਾਲਵਾ) : ਘਰੇਲੂ ਕੰਮ ਕਾਜ ਕਰਨ ਵਾਲੀ ਇਕ ਔਰਤ ਨੂੰ ਉਸਦੀ ਗੁਆਂਢਣ ਨੇ ਖਾਣਾ ਖੁਆਉਣ ਦੇ ਬਹਾਨੇ ਘਰ ਵਿਚ ਬੁਲਾ ਕੇ ਉਸਦੇ ਖਾਣੇ ਵਿਚ ਨਸ਼ੇ ਵਾਲਾ ਪਦਾਰਥ ਮਿਲਾ ਉਸਨੂੰ ਬੇਹੋਸ਼ ਕਰ ਦਿੱਤਾ ਅਤੇ ਇਸ ਤੋਂ ਬਾਅਦ ਰਾਜਸਥਾਨ ਦੇ ਇਕ ਵਿਅਕਤੀ ਨੂੰ ਵੇਚ ਦਿੱਤਾ। ਉਕਤ ਵਿਅਕਤੀ ਔਰਤ ਨਾਲ 11 ਮਹੀਨਿਆਂ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਆਂਢਣ ਤੇਜ਼ ਕੌਰ ਭੋਲੀ ਵਾਸੀ ਅਗਵਾੜ ਲੋਪੋ ਅਤੇ ਰਾਜਸਥਾਨ ਦੇ ਮੁਲਜ਼ਮ ਵਿਅਕਤੀ ਜਿਸਨੂੰ ਔਰਤ ਨੂੰ ਵੇਚਿਆ ਗਿਆ, ਰਾਮ ਕੁਮਾਰ ਪੁੱਤਰ ਬਾਠ ਨਿਵਾਸੀ ਰਾਜਸਥਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਦਰਗਾਹ ’ਤੇ ਮੱਥਾ ਟੇਕ ਕੇ ਪਰਤ ਰਹੀ ਔਰਤ ਨਾਲ ਵਾਪਰਿਆ ਭਾਣਾ, ਹੱਸਦੇ-ਖੇਡਦੇ ਪਰਿਵਾਰ ’ਚ ਪਏ ਵੈਣ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਗੁਆਢ ’ਚ ਰਹਿੰਦੀ ਤੇਜ ਕੋਰ ਉਰਫ ਭੋਲੀ ਜੋ ਕਿ ਮੈਨੂੰ ਖਾਣਾ ਖਵਾਉਣ ਦੇ ਬਹਾਨੇ ਘਰ ਲੈ ਗਈ। ਜਿਸਨੇ ਖਾਣੇ ’ਚ ਕੋਈ ਨਸ਼ੇ ਵਾਲੀ ਦਵਾਈ ਖਵਾ ਕੇ ਬੇਹੋਸ਼ ਕਰ ਦਿੱਤਾ ਸੀ, ਜਦੋਂ ਮੈਨੂੰ ਹੋਸ਼ ਆਈ ਤਾਂ ਪਤਾ ਲੱਗਾ ਕਿ ਗੁਆਂਢਣ ਭੋਲੀ ਨੇ ਰਾਮ ਕੁਮਾਰ ਬਾਠ ਪੁੱਤਰ ਜਗਦੀਸ਼ ਕੁਮਾਰ ਬਾਠ ਨੂੰ ਵੇਚ ਦਿੱਤਾ।  ਜਿਸ ਤੋਂ ਬਾਅਦ ਮੈਂ ਫੋਨ ’ਤੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਉਨ੍ਹਾਂ ਨੇ ਮੁਲਜ਼ਮ ਕੋਲੋਂ ਮੈਨੂੰ ਛੁਡਾਇਆ, ਜੋ ਕਰੀਬ 11 ਮਹੀਨਿਆਂ ਤੋਂ ਘਰ ’ਚ ਕੈਦ ਕਰ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤੇ ਧੱਕੇ ਨਾਲ ਕੋਰਟ ਮੈਰਿਜ ਵੀ ਕਰਵਾਈ।

ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਸੂਬਾ ਸਰਕਾਰ ਵਲੋਂ ਜਾਰੀ ਹੋਏ ਸਖ਼ਤ ਹੁਕਮ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News