ਸ਼੍ਰੋਮਣੀ ਅਕਾਲੀ ਦਲ ਵਲੋਂ ਲੰਬੀ ਹਲਕੇ ਤੋਂ ਕੌਣ ਉਤਰੇਗਾ ਚੋਣ ਮੈਦਾਨ ’ਚ

Thursday, Jan 20, 2022 - 04:47 PM (IST)

ਮੁਕਤਸਰ (ਜ.ਬ) : 20 ਫਰਵਰੀ ਨੂੰ ਹੋਣ ਜਾਣ ਰਹੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਦੇਖ ਹਰੇਕ ਪਾਰਟੀ ਆਪਣੇ ਆਪਣੇ ਹਲਕੇ ਤੋਂ ਸੂਝਬੂਝ ਨਾਲ ਉਮੀਦਵਾਰ ਐਲਾਨ ਰਹੀ ਹੈ। ਅਜਿਹਾ ਹੀ ਕੁਝ ਸ਼੍ਰੋਮਣੀ ਅਕਾਲੀ ਦਲ ਵਲੋਂ ਦੇਖਣ ਨੂੰ ਮਿਲਿਆ ਹੈ ਜਿੱਥੇ 1997 ਤੋਂ 2017 ਤੱਕ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣਾਂ ਜਿੱਤਦੇ ਆ ਰਹੇ ਹਨ ਪਰ ਹੁਣ ਚੋਣਾਂ ਨੇੜੇ ਆਉਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੰਬੀ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ। ਅਜਿਹਾ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵਲੋਂ ਲੰਬੀ ਤੋਂ ਉਮੀਦਵਾਰ ਐਲਾਨੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਹੁਣ ਕਾਂਗਰਸ ਨੇ ਵੀ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦੇ ਪੁੱਤਰ ਜਗਪਾਲ ਸਿੰਘ ਅਬੁਲ ਖੁਰਾਣਾ ਨੂੰ ਲੰਬੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ। 

ਇਹ ਵੀ ਪੜ੍ਹੋ : ਪਿੰਡ ਰਾਜੇਵਾਲ ਦੀ ਸਮੂਹ ਪੰਚਾਇਤ ਕਾਂਗਰਸ ਦਾ ਹੱਥ ਛੱਡ ਅਕਾਲੀ ਦਲ ਦੀ ਤਕੜੀ ’ਚ ਤੁਲੀ

ਵਰਨਣਯੋਗ ਹੈ ਕਿ 2002 ਤੋਂ 2012 ਤੱਕ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ ਇੰਦਰ ਸਿੰਘ ਬਾਦਲ ਨੇ ਇਸ ਵਾਰ ਕਾਂਗਰਸ ਉਮੀਦਵਾਰ ਲਈ ਅਰਜ਼ੀ ਹੀ ਨਹੀਂ ਦਿੱਤੀ। ਮਹੇਸ਼ ਇੰਦਰ ਆਪਣੇ ਪੁੱਤਰ ਫਤਿਹ ਸਿੰਘ ਨੂੰ ਲੰਬੀ ਤੋਂ ਚੋਣ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਮਹੇਸ਼ਇੰਦਰ ਬਾਦਲ ਦੇ ‘ਆਪ’ ਉਮੀਦਵਾਰ ਨਾਲ ਪੁਰਾਣੇ ਸੰਬੰਧ ਹਨ ਜੇਕਰ ਮਹੇਸ਼ਇੰਦਰ ਸਿੰਘ ਬਾਦਲ ਦੇ ਧੜੇ ਖੁੱਡੀਆਂ ਦੀ ਮਦਦ ਕਰਦੇ ਹਨ ਤਾਂ ਇਸ ਵਾਰ ਚੋਣਾਂ ਦੇ ਨਤੀਜੇ ਦਿਲਚਸਪ ਦਿਖਾਈ ਦੇ ਸਕਦੇ ਹਨ। 

ਇਹ ਵੀ ਪੜ੍ਹੋ : ਦਿੱਲੀ ਹਸਪਤਾਲ ’ਚ ਮਰੀਜ਼ ਦੀ ਮੌਤ ਤੋਂ ਪਰਿਵਾਰਕ ਮੈਂਬਰਾਂ ਨੇ ਮਚਾਇਆ ਬਵਾਲ, ਲਗਾਏ ਗੰਭੀਰ ਦੋਸ਼

ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਦੇ ਵੀ ਲੰਬੀ ਤੋਂ ਉਮੀਦਵਾਰ ਚੁਣੇ ਜਾਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜਦ ਕਿ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਕਿਹਾ ਕਿ ਉਹ ਹੀ ਬਾਦਲ ਸਾਹਿਬ ਨੂੰ ਲੰਬੀ ਤੋਂ ਚੋਣ ਲੜਨ ਲਈ ਕਹਿਣ ਕਿਉਂਕਿ ਬਾਦਲ ਸਾਹਿਬ ਸਾਡੀ ਤਾਂ ਮੰਨ ਨਹੀਂ ਰਹੇ। ਪ੍ਰਕਾਸ਼ ਸਿੰਘ ਬਾਦਲ ਨੇ 1997 ’ਚ ਗੁਰਨਾਮ ਸਿੰਘ ਅਬੁਲ ਨੂੰ ਚੋਣਾਂ ’ਚ ਹਰਾਇਆ ਸੀ। 2002 ਤੋਂ 2012 ਤੱਕ ਉਨ੍ਹਾਂ ਆਪਣੇ ਚਚੇਰੇ ਭਰਾ ਮਹੇਸ਼ ਇੰਦਰ ਬਾਦਲ ਨੂੰ ਹਰਾਇਆ ਸੀ ਅਤੇ 2017  ਦੀਆਂ ਵਿਧਾਨ ਸਭਾ ਚੋਣਾਂ’ਚ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਰਾਇਆ ਸੀ। 

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News