ਵੱਖ-ਵੱਖ ਅਨਾਜ ਮੰਡੀਆਂ ''ਚ ਸ਼ੁਰੂ ਹੋਈ ਕਣਕ ਦੀ ਖਰੀਦ

04/18/2018 12:10:20 PM

ਬੱਧਨੀ ਕਲਾਂ (ਮਨੋਜ) - ਲਖਵੀਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਜ਼ਿਲਾ ਮੋਗਾ ਵੱਲੋਂ ਦੌਧਰ ਦੀ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀ 'ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਫਸਲ, ਬਾਰਦਾਨੇ, ਲਿਫਟਿੰਗ ਤੇ ਅਦਾਇਗੀ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫਸਲ ਦੀ ਅਦਾਇਗੀ  48 ਘੰਟੇ ਦੇ ਅੰਦਰ-ਅੰਦਰ ਕਰਨੀ ਯਕੀਨੀ ਬਣਾਈ ਜਾਵੇਗੀ।  ਇਸ ਮੌਕੇ ਪਨਗਰੇਨ ਇੰਸਪੈਕਟਰ ਬਚਿੱਤਰ ਸਿੰਘ, ਇੰਸਪੈਕਟਰ ਅਮਿਤ ਕੁਮਾਰ, ਮਾਰਕੀਟ ਕਮੇਟੀ ਮੁਲਾਜ਼ਮ ਨਿਰਭੈ ਸਿੰਘ ਆਦਿ ਹਾਜ਼ਰ ਸਨ।

ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਸਰਕਾਰ ਦੇ ਹੁਕਮਾਂ ਅਨੁਸਾਰ ਵੱਡੇ ਪੱਧਰ 'ਤੇ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਮਾਰਕੀਟ ਕਮੇਟੀ ਅਧੀਨ ਪੈਂਦੀ ਅਨਾਜ ਮੰਡੀ ਥਰਾਜ ਵਿਖੇ ਵੀ ਅੱਜ ਕਣਕ ਦੀ ਖਰੀਦ ਦਾ ਉਦਘਾਟਨ ਉੱਘੇ ਕਾਂਗਰਸ ਨੇਤਾ ਬਿੱਟੂ ਮਿੱਤਲ ਨੇ ਕੀਤਾ। ਇਸ ਮੌਕੇ ਕਿਸਾਨ-ਮਜ਼ਦੂਰ ਖਰੀਦ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ। ਬਿੱਟੂ ਮਿੱਤਲ ਨੇ ਛਾਂ, ਪਾਣੀ, ਸਟਰੀਟ ਲਾਈਟਾਂ ਵਗੈਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ਼੍ਰੀ ਮਿੱਤਲ ਨੇ ਕਿਹਾ ਕਿ ਮੌਸਮ ਠੀਕ ਰਹਿਣ ਦੇ ਨਾਲ ਕਣਕ ਦੀ ਖਰੀਦ ਦੀ ਕੋਈ ਘਾਟ ਨਹੀਂ ਆਵੇਗੀ। ਇਸ ਸਮੇਂ ਨਾਇਬ ਸਿੰਘ ਥਰਾਜ, ਰਣਜੀਤ ਸਿੰਘ, ਜਸਵਿੰਦਰ ਸਿੰਘ ਇੰਸਪੈਕਟਰ, ਸੁਰਿੰਦਰ ਸਿੰਘ ਆਦਿ ਸ਼ਾਮਲ ਸਨ।


Related News