ਵੀਕਐਂਡ ਲਾਕਡਾਊਨ ਤਹਿਤ ਸ੍ਰੀ ਮੁਕਤਸਰ ਸਾਹਿਬ ਰਿਹਾ ਮੁਕੰਮਲ ਬੰਦ, ਬਾਜ਼ਾਰ ਤੇ ਸੜਕਾਂ ਰਹੀਆਂ ਸੰਨੀਆਂ

09/27/2020 1:29:06 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ): ਕੋਵਿਡ-19 ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਲਾਗੂ ਕੀਤੇ ਗਏ ਵੀਕਐਂਡ ਲਾਕਡਾਊਨ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਮੁਕੰਮਲ ਬੰਦ ਰਿਹਾ। ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਪੁਲਸ ਫੋਰਸ ਵਲੋਂ ਲਗਾਤਾਰ ਸ਼ਹਿਰ ਅੰਦਰ ਗਸ਼ਤ ਜਾਰੀ ਰਹੀ, ਜਿਸਦੇ ਚੱਲਦਿਆਂ ਸ਼ਹਿਰ ਅੰਦਰ ਸੰਨਾਟਾ ਛਾਇਆ ਰਿਹਾ। ਸਿਰਫ਼ ਜ਼ਰੂਰੀ ਕੰਮਕਾਜ ਤੇ ਐਮਰਜੈਂਸੀ ਹਾਲਤਾਂ 'ਚ ਲੋਕ ਸੜਕਾਂ 'ਤੇ ਨਿਕਲੇ, ਜਦੋਂਕਿ ਸ਼ਹਿਰ ਦੇ ਹਰ ਮੁਹੱਲੇ, ਗਲੀ 'ਚ ਪੁਲਸ ਟੀਮਾਂ ਵਲੋਂ ਲਗਾਤਾਰ ਗਸ਼ਤ ਕੀਤੀ ਗਈ। 

ਇਹ ਵੀ ਪੜ੍ਹੋ: ਪਾਕਿਸਤਾਨੀ ਕਬੂਤਰ ਨੇ ਸਰਹੱਦੀ ਪਿੰਡ ਦੇ ਲੋਕਾਂ ਨੂੰ ਪਾਇਆ ਚੱਕਰਾਂ 'ਚ

ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਰਸਤਿਆਂ 'ਤੇ ਪੁਲਸ ਟੀਮਾਂ ਵਲੋਂ ਨਾਕਾਬੰਦੀ ਕਰਕੇ ਸਖ਼ਤੀ ਨਾਲ ਚੈਕਿੰਗ ਕੀਤੀ ਗਈ।ਅੱਜ ਲਾਕਡਾਊਨ ਦੇ ਚੱਲਦਿਆਂ ਸ਼ਹਿਰ ਦੇ ਬਾਜ਼ਾਰ ਬੰਦ ਰਹੇ। ਸਵੇਰ ਵੇਲੇ ਤੋਂ ਸ਼ਹਿਰ ਅੰਦਰ ਚੁੱਪਚਾਪ ਰਹੀ, ਜਦਕਿ ਦੁਪਹਿਰ ਤੱਕ ਬਿਲਕੁੱਲ ਸੰਨਾਟਾ ਕਾਇਮ ਰਿਹਾ।ਉੱਥੇ ਹੀ ਗਸ਼ਤ 'ਤੇ ਤਾਇਨਾਤ ਪੁਲਸ ਟੀਮਾਂ ਵਲੋਂ ਮਾਸਕਾਂ ਪ੍ਰਤੀ ਵੀ ਵਿਸੇਸ਼ ਨਿਗਰਾਨੀ ਰੱਖੀ ਗਈ। ਦੂਜੇ ਪਾਸੇ ਲੋਕ ਵੀ ਵੀਕਐਂਡ ਲਾਕਡਾਊਨ ਦੀ ਪਾਲਣਾ ਕਰਦੇ ਵਿਖਾਈ ਦਿੱਤੇ ਹਨ। ਲੋਕ ਜ਼ਿਆਦਾਤਰ ਘਰਾਂ ਅੰਦਰ ਹੀ ਰਹੇ, ਜੋ ਕੋਈ ਵੀ ਐਮਰਜੈਂਸੀ ਹਾਲਤਾਂ 'ਚ ਬਾਹਰ ਨਿਕਲਿਆ, ਉਸਦੇ ਮਾਸਕ ਪਹਿਣਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਸੰਨਾਟਾ ਕਾਇਮ ਸੀ।

ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ


Shyna

Content Editor

Related News