ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ''ਤੇ ਚਲਣਾ ਚਾਹੀਦੈ: ਐੱਸ.ਐੱਸ.ਪੀ ਭਾਰਗਵ

Tuesday, Nov 12, 2019 - 10:50 PM (IST)

ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ''ਤੇ ਚਲਣਾ ਚਾਹੀਦੈ: ਐੱਸ.ਐੱਸ.ਪੀ ਭਾਰਗਵ

ਮਾਨਸਾ, (ਮਿੱਤਲ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੁਲਸ ਲਾਇਨ ਮਾਨਸਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਮਹਾਨ ਕਥਾਵਾਚਕ ਮੇਹਰ ਸਿੰਘ ਅਕਲੀਆ ਵੱਲੋਂ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਚਾਨਣਾ ਪਇਆ ਗਿਆ। ਇਸ ਮੌਕੇ ਸੀਨੀਅਰ ਪੁਲਸ ਕਪਤਾਨ ਡਾ: ਨਰਿੰਦਰ ਭਾਰਗਵ ਜੀ ਨੇ ਪੁਲਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ 'ਤੇ ਚਲਣਾ ਚਾਹੀਦੈ। ਉਨ੍ਹਾ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੱਕ-ਸੱਚ ਅਤੇ ਇਮਾਨਦਾਰੀ ਦਾ ਜੋ ਹੋਕਾ ਦਿੱਤਾ ਗਿਆ ਹੈ। ਇਸ ਨੂੰ ਜੇਕਰ ਹਰ ਵਿਅਕਤੀ ਅਪਨਾ ਲਵੇ ਤਾਂ ਇਸ ਦੁਨੀਆਂ ਉੱਤੇ ਪਾਪ ਦਾ ਬੀਜ ਆਪਣੇ ਆਪ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਾਤ-ਪਾਤ, ਉੂਚ-ਨੀਚ ਅਤੇ ਜੱਗ ਜਾਨਣੀ ਔਰਤ ਬਾਰੇ ਜੋ ਲੋਕਾਂ ਨੂੰ ਸੰਦੇਸ਼ ਦਿੱਤੇ। ਉਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਵਿੱਚ ਇੱਕ ਖਾਸ ਇਨਕਲਾਬ ਆਇਆ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਐੱਸ.ਪੀ ਕੁਲਦੀਪ ਸਿੰਘ, ਐੱਸ.ਪੀ ਸਤਨਾਮ ਸਿੰਘ, ਡੀ.ਐੱਸ.ਪੀ ਬਲਵਿੰਦਰ ਸਿੰਘ ਪੰਨੂੰ, ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹੇ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਮਾਜ ਸੇਵਾ ਸੁਸਾਇਟੀ ਮਾਨਸਾ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਦੀਪ ਵੱਲੋਂ ਤਿਆਰ ਕੀਤਾ ਗਿਆ ਗੁਰੂ ਸਾਹਿਬਾਨਾਂ ਦੀ ਜੀਵਨੀ ਬਾਰੇ ਤਿਆਰ ਕੀਤੇ ਪੋਸਟਰ ਨੂੰ ਜ਼ਿਲ੍ਹਾ ਪੁਲਸ ਮੁੱਖੀ ਡਾ: ਨਰਿੰਦਰ ਭਾਰਗਵ ਨੇ ਰਿਲੀਜ ਕੀਤਾ ਗਿਆ। ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਬਾਰੇ ਹਰ ਕਿਸਮ ਦੀ ਜਾਣਕਾਰੀ ਮੁਹੱਈਆ ਕਰਵਾਈ ਹੋਈ ਹੈ। ਭੋਗ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਐੱਸ.ਐੱਸ.ਪੀ ਦਾ ਸੁਸਾਇਟੀ ਵੱਲੋਂ ਸਰੋਪਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।


author

Bharat Thapa

Content Editor

Related News