ਮਾਰਬਲ ਚੌਕੀਦਾਰ ਦੀ ਹੱਤਿਆ ਕਰਨ ਦੇ ਮਾਮਲੇ ''ਚ 3 ਕਾਬੂ
Wednesday, Feb 13, 2019 - 05:56 PM (IST)

ਅਬੋਹਰ (ਜ. ਬ.) – ਥਾਣਾ ਸਦਰ ਮੁਖੀ ਸੰਜੀਵ ਸੇਤਿਆ, ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫਰਾਰ ਹੋਣ ਲਈ ਤਿਆਰੀ ਕਰ ਰਹੇ 3 ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਕਤ ਨੌਜਵਾਨ ਬਾਈਪਾਸ ਫਾਜ਼ਿਲਕਾ ਰੋਡ ਏ ਵਨ ਮਾਰਬਲ ਚੌਕੀਦਾਰ ਦੇ ਕਤਲ ਕਰਨ ਦੇ ਦੋਸ਼ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਹਨੂਮਾਨਗੜ੍ਹ ਬਾਈਪਾਸ 'ਤੇ ਜਾ ਦਬੋਚਿਆ ਹੈ। ਜਾਣਕਾਰੀ ਦਿੰਦਿਆਂ ਸਦਰ ਥਾਣਾ ਪੁਲਸ ਮੁਖੀ ਸੰਜੀਵ ਸੇਤੀਆ ਨੇ ਦੱਸਿਆ ਕਿ 28.10.2018 ਨੂੰ ਏ ਵਨ ਮਾਰਬਲ 'ਤੇ ਚੌਕੀਦਾਰ ਮਾਹੀਰਾਜ ਬਲੀ ਊਰਫ ਨਿਨਕੇ ਪੁੱਤਰ ਚੇਤਨ ਰਾਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਸਨ। ਪੁਲਸ ਨੇ ਕਤਲ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ।