ਕੋਵਿਡ ਤੋਂ ਬਚਾਅ ਲਈ ਖੁਦ ਅੱਗੇ ਆਏ ਪਿੰਡ ਸੁਲਤਾਨਪੁਰ ਬਧਰਾਵਾਂ ਦੇ ਲੋਕ

09/19/2020 2:10:28 AM

ਸੰਦੌੜ,(ਰਿਖੀ) : ਇੱਕ ਪਾਸੇ ਜਿੱਥੇ ਕੁਝ ਕੁ ਸ਼ਰਾਰਤੀ ਲੋਕਾਂ ਨੇ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਉਥੇ ਹੀ ਹੁਣ ਲੋਕਾਂ ਨੇ ਸਾਰੀਆਂ ਹੀ ਝੂਠੀਆਂ ਅਫਵਾਹਾਂ ਨੂੰ ਨਕਾਰਦੇ ਹੋਏ ਕੋਵਿਡ ਤੋਂ ਬਚਾਅ ਦੇ ਲਈ ਖੁਦ ਅੱਗੇ ਆ ਕੇ ਸੈਂਪਲ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਹੀ ਅੱਜ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਗ੍ਰਾਮ ਪੰਚਾਇਤ ਨੇ ਲੋਕਾਂ ਨੂੰ ਕੋਵਿਡ ਦੇ ਲਈ ਖੁਦ ਪ੍ਰੇਰਿਤ ਕੀਤਾ ਹੈ। ਉੱਥੇ ਹੀ ਸਰਪੰਚ ਕਰਮ ਸਿੰਘ ਨੇ ਪਰਿਵਾਰ ਸਮੇਤ ਸਭ ਤੋਂ ਪਹਿਲਾ ਸੈਂਪਲ ਕਰਵਾਇਆ।
ਇਸ ਮੌਕੇ ਪੰਚ ਜਗਪਾਲ ਸਿੰਘ ਸੰਧੂ ਅਤੇ ਸਰਪੰਚ ਕਰਮ ਸਿੰਘ ਨੇ ਕਿਹਾ ਕਿ ਲੋਕ ਝੂਠੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਸਗੋ ਖੁਦ ਆਪਣੇ ਅਤੇ ਦੂਸਰਿਆਂ ਦੇ ਬਚਾਅ ਦੇ ਲਈ ਕੋਵਿਡ ਸੈਂਪਲ ਕਰਵਾਉਣ ਅਤੇ ਇੱਕ ਚੰਗੇ ਨਾਗਰਿਕ ਅਤੇ ਚੰਗੇ ਇਨਸਾਨ ਹੋਣ ਦਾ ਸਬੂਤ ਦੇਣ। ਦੱਸਣਯੋਗ ਹੈ ਕਿ ਇਸ ਪਿੰਡ ਦੀ ਅਬਾਦੀ ਬਹੁਤ ਥੌੜੀ ਹੈ, ਜਿੱਥੇ ਸਿਹਤ ਵਿਭਾਗ ਨੇ ਸਿਵਲ ਪ੍ਰਸਾਸ਼ਨ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 65 ਸੈਂਪਲ ਕਰਕੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ,ਡਾ.ਰੂਨਾ, ਐਸ.ਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਗੁਲਜ਼ਾਰ ਖਾਨਸੀ. ਐਚ. ਓ. ਕਰਮਜੀਤ ਕੌਰ, ਗੁਰਬੀਰ ਸਿੰਘ, ਕਿਰਨਜੀਤ ਕੌਰ, ਰਾਜੇਸ਼ ਕੁਮਾਰ ਰਿਖੀ, ਜੀ.ਓ.ਜੀ ਸੁਰਿੰਦਰ ਸਿੰਘ, ਆਸ਼ਾ ਵਰਕਰ ਸਮੇਤ ਪਤਵੰਤੇ ਹਾਜ਼ਰ ਸਨ।


Deepak Kumar

Content Editor

Related News