ਸਿਵਲ ਹਸਪਤਾਲ ਬੁਢਲਾਡਾ ''ਚ ਵਿਜੀਲੈਂਸ ਟੀਮ ਨੇ ਕੀਤੀ ਚੈਕਿੰਗ, ਬਣਿਆ ਰਿਹਾ ਹਫੜਾ-ਦਫੜੀ ਦਾ ਮਾਹੌਲ
Tuesday, Dec 06, 2022 - 08:59 PM (IST)

ਬੁਢਲਾਡਾ (ਬਾਂਸਲ) : ਸਥਾਨਕ ਸਿਵਲ ਹਸਪਤਾਲ 'ਚ ਵਿਜੀਲੈਂਸ ਵਿਭਾਗ ਦੀ ਟੀਮ ਪਹੁੰਚੀ, ਜਿਸ ਦੀ ਅਗਵਾਈ ਡੀ.ਐੱਸ.ਪੀ. ਪੱਧਰ ਦਾ ਇਕ ਅਧਿਕਾਰੀ ਕਰ ਰਿਹਾ ਸੀ। ਟੀਮ ਸਵੇਰੇ ਹਸਪਤਾਲ 'ਚ ਦਾਖਲ ਹੋਈ ਤੇ ਸ਼ਾਮ ਖ਼ਬਰ ਲਿਖਣ ਤੱਕ ਵਿਭਾਗ ਦੇ ਅਧਿਕਾਰੀ ਹਸਪਤਾਲ 'ਚ ਰਿਕਾਰਡ ਤੋਂ ਇਲਾਵਾ ਦਵਾਈਆਂ ਤੇ ਸਾਜ਼ੋ-ਸਾਮਾਨ ਦੀ ਪੜਤਾਲ 'ਚ ਰੁੱਝੇ ਹੋਏ ਸਨ।
ਇਸ ਸਬੰਧੀ ਪੱਤਰਕਾਰਾਂ ਵੱਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡੀ.ਐੱਸ.ਪੀ. ਨੇ ਦੱਸਿਆ ਕਿ ਉਹ ਰੁਟੀਨ ਚੈਕਿੰਗ ਲਈ ਆਏ ਹਨ, ਵਿਸਥਾਰ ਜਾਣਕਾਰੀ ਚੈਕਿੰਗ ਤੋਂ ਬਾਅਦ ਦਿੱਤੀ ਜਾਵੇਗੀ। ਹਸਪਤਾਲ 'ਚ ਸਾਰਾ ਦਿਨ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਵਿਜੀਲੈਂਸ ਦੀ ਟੀਮ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ MSP ਕਮੇਟੀ ਦੇ ਪੁਨਰਗਠਨ ਸਣੇ ਸੰਸਦ ’ਚ ਚੁੱਕੇ ਕਈ ਅਹਿਮ ਮੁੱਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।