ਵੈਲੇਨਟਾਈਨ ਵੀਕ ਸਪੈਸ਼ਲ : ਸਹਿਜਤਾ ਨਾਲ ਕਰੋ ਪਿਆਰ ਦਾ ਇਜ਼ਹਾਰ

02/07/2020 3:03:01 PM

ਬਰਨਾਲਾ (ਵਿਵੇਕ ਸਿੰਧਵਾਨੀ) : 'ਮੇਰੇ ਇਸ਼ਕ ਸੇ ਮਿਲੀ ਹੈ ਤੇਰੇ ਹੁਸਨ ਕੋ ਯਹ ਸ਼ੌਹਰਤ, ਤੇਰਾ ਜ਼ਿਕਰ ਹੀ ਕਹਾਂ ਥਾ ਮੇਰੀ ਦੀਵਾਨਗੀ ਸੇ ਪਹਿਲੇ।' ਬੀਤੇ ਇਕ ਸਾਲ ਤੋਂ ਦਿਲ ਹੀ ਦਿਲ, ਮਨ ਹੀ ਮਨ 'ਚ ਕਿਸੇ ਨੂੰ ਆਪਣਾ ਬਣਾਉਣ ਦੀ ਚਾਹਤ ਪਾਲ ਰਹੀ ਨੌਜਵਾਨ ਧੜਕਣ ਹੁਣ ਪਿਆਰ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੀ ਹੈ। ਤਿਆਰੀਆਂ ਲਈ ਦਿਲਾਂ 'ਚ ਉਧੇੜਬੁਣ ਚੱਲ ਰਹੀ ਹੈ। ਦਿਲ ਹੀ ਦਿਲ 'ਚ ਆਪਣੇ ਆਪ ਨਾਲ ਗੱਲਾਂ ਹੋ ਰਹੀਆਂ ਹਨ। ਇਸ ਤਰ੍ਹਾਂ ਸਹਿਜਤਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ। ਵਿਚ-ਵਿਚ ਇਹ ਖਿਆਲ ਆ ਰਿਹਾ ਹੈ ਕਿ ਅਜਿਹਾ ਕੁਝ ਨਹੀਂ ਕਰਨਾ, ਜਿਸ ਨਾਲ ਉਨ੍ਹਾਂ ਨੂੰ ਬੁਰਾ ਲੱਗੇ। ਇਸ ਸਭ ਦੇ ਚਲਦੇ ਦਿਲ ਦੀ ਗੱਲ ਦਿਲ ਤੱਕ ਪਹੁੰਚਾਉਣ ਦਾ ਨਵਾਂ ਤਰੀਕਾ ਭਾਲ ਰਹੇ ਪ੍ਰੇਮ ਪ੍ਰੀਖਿਆਰਥੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਦੱਸ ਦੇਈਏ ਕਿ ਆਪਣੇ ਦੇ ਨੇੜਲੇ ਦੋਸਤ ਨੂੰ ਇਹ ਪ੍ਰਪੋਜ਼ਲ ਦੇਣ ਦੀ ਪ੍ਰੀਖਿਆ ਸਿਰ 'ਤੇ ਆ ਚੁੱਕੀ ਹੈ। 14 ਫਰਵਰੀ ਜਾਨੀ ਵੈਲੇਨਟਾਈਨ ਵੀਕ ਦਾ ਨਾਂ ਸੁਣਦੇ ਹੀ ਨੌਜਵਾਨਾਂ ਦੀ ਧੜਕਣ ਜ਼ੋਰ-ਜ਼ੋਰ ਨਾਲ ਧੜਕਣਾ ਸ਼ੁਰੂ ਕਰ ਦਿੰਦੀ ਹੈ। ਹੋਵੇ ਵੀ ਕਿਉਂ ਨਾ, ਪਿਆਰ ਦਾ ਅਹਿਸਾਸ, ਜਿੰਨਾ ਪਿਆਰਾ ਹੁੰਦਾ ਹੈ, ਉਸ ਨੂੰ ਖੋ ਦੇਣ ਦਾ ਖਤਰਾ ਹੋਰ ਵੀ ਗਹਿਰਾ ਹੁੰਦਾ ਹੈ। ਇਹ ਹਾਲਤ ਪ੍ਰੇਮੀਆਂ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ। ਫਿਲਹਾਲ ਵੈਲੇਨਟਾਈਨ ਡੇਅ ਦਾ ਅਹਿਸਾਸ ਨੌਜਵਾਨਾਂ ਨੂੰ ਆਪਣੇ ਕਲਾਵੇ ਵਿਚ ਲੈਣ ਨੂੰ ਤਿਆਰ ਹੈ।

ਕੌਣ ਸਨ ਸੰਤ ਵੈਲੇਨਟਾਈਨ
ਰੋਮ 'ਚ ਤੀਜੀ ਸ਼ਤਾਬਦੀ ਵਿਚ ਸਮਰਾਟ ਕਲਾਡਿਆਸ ਦਾ ਸ਼ਾਸਨ ਸੀ। ਉਸ ਅਨੁਸਾਰ ਵਿਆਹ ਕਰਨ ਨਾਲ ਪੁਰਸ਼ਾਂ ਦੀ ਸ਼ਕਤੀ ਅਤੇ ਬੁੱਧੀ ਘੱਟ ਹੁੰਦੀ ਹੈ। ਉਸ ਨੇ ਹੁਕਮ ਜਾਰੀ ਕੀਤਾ ਕਿ ਉਸ ਦਾ ਕੋਈ ਸੈਨਿਕ ਜਾਂ ਅਧਿਕਾਰੀ ਵਿਆਹ ਨਹੀਂ ਕਰੇਗਾ। ਸੰਤ ਵੈਲੇਨਟਾਈਨ ਨੇ ਇਸ ਹੁਕਮ ਦਾ ਵਿਰੋਧ ਕੀਤਾ। ਉਨ੍ਹਾਂ ਦੇ ਸੱਦੇ 'ਤੇ ਅਨੇਕ ਸੈਨਿਕਾਂ ਅਤੇ ਅਧਿਕਾਰੀਆਂ ਨੇ ਵਿਆਹ ਕਰਵਾਏ। ਆਖਿਰ ਕਲਾਡਿਆਸ ਨੇ 14 ਫਰਵਰੀ ਸਾਲ 269 ਨੂੰ ਸੰਤ ਵੈਲੇਨਟਾਈਨ ਨੂੰ ਫਾਂਸੀ 'ਤੇ ਚਾੜ੍ਹ ਦਿੱਤਾ। ਉਦੋਂ ਤੋਂ ਉਸ ਦੀ ਯਾਦ 'ਚ ਪ੍ਰੇਮ ਦਿਵਸ ਵੈਲੇਨਟਾਈਨ ਦਿਵਸ ਜਾਂ ਸੰਤ ਵੈਲੇਨਟਾਈਨ ਦਿਵਸ ਮਨਾਇਆ ਜਾਣ ਲੱਗਿਆ।

ਆਪਣੀ ਸੱਭਿਅਤਾ ਨੂੰ ਧਿਆਨ 'ਚ ਰੱਖ ਕੇ ਮਨਾਓ ਵੈਲੇਨਟਾਈਨ ਡੇਅ
ਵੈਲੇਨਟਾਈਨ ਡੇਅ ਸਬੰਧੀ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਨੌਜਵਾਨ ਵਰਗ ਬਹੁਤ ਹੀ ਹੋਛਲੇਪਣ ਨਾਲ ਵੈਲੇਨਟਾਈਨ ਡੇਅ ਮਨਾਉਂਦਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਵੀ ਸਾਡੇ ਦੇਸ਼ 'ਚ ਵੈਲੇਨਟਾਈਨ ਡੇਅ ਵਰਗਾ ਤਿਉਹਾਰ ਮਨਾਇਆ ਜਾਂਦਾ ਸੀ। ਇਹ ਤਿਉਹਾਰ ਬਸੰਤ ਰੁੱਤ 'ਚ ਮਨਾਇਆ ਜਾਂਦਾ ਸੀ। ਇਸ ਉਤਸਵ 'ਚ ਕੰਨਿਆ ਆਪਣੇ ਮਨਚਾਹੇ ਵਰ ਦੀ ਚੋਣ ਕਰਦੀ ਸੀ। ਇਹ ਸਵੰਬਰ ਦੀ ਤਰ੍ਹਾਂ ਹੁੰਦਾ ਸੀ। ਲੜਕੀ ਜਿਸ ਲੜਕੇ ਦੀ ਚੋਣ ਕਰਦੀ ਸੀ, ਉਹ ਆਪਣੇ ਮਾਤਾ-ਪਿਤਾ ਨੂੰ ਇਸ ਦੀ ਸੂਚਨਾ ਦਿੰਦੀ ਸੀ ਅਤੇ ਉਸ ਦੇ ਬਾਅਦ ਉਹ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਜਾਂਦੇ ਸਨ। ਅੱਜ ਅਸੀਂ ਜਿਸ ਵੈਲੇਨਟਾਈਨ ਡੇਅ ਨੂੰ ਜਾਣਦੇ ਹਾਂ, ਉਹ ਪੱਛਮੀ ਸੱਭਿਅਤਾ ਦੀ ਦੇਣ ਹੈ। ਸਾਨੂੰ ਆਪਣੀ ਸੱਭਿਅਤਾ ਨੂੰ ਧਿਆਨ 'ਚ ਰੱਖਦੇ ਹੋਏ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ।

ਪ੍ਰੇਮੀਆਂ ਲਈ ਰੋਜ਼ ਹੀ ਵੈਲੇਨਟਾਈਨ ਡੇਅ
ਡਿੰਪਲ ਉਪਲੀ ਦਾ ਕਹਿਣਾ ਹੈ ਕਿ ਸਾਨੂੰ ਵੈਲੇਨਟਾਈਨ ਡੇਅ ਮਨਾਉਣਾ ਚਾਹੀਦਾ ਹੈ ਜਾਂ ਨਹੀਂ ਇਹ ਅਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਆਰ ਦਾ ਇਜ਼ਹਾਰ ਤਾਂ ਕਦੇ ਵੀ ਕੀਤਾ ਜਾ ਸਕਦਾ ਹੈ ਪਰ ਕੁਝ ਲੋਕ ਇਸਨੂੰ ਮਨਾਉਣ ਤੋਂ ਮਨ੍ਹਾ ਕਰਦੇ ਹਨ ਤਾਂ ਕਿ ਲੜਕਾ ਅਤੇ ਲੜਕੀ ਮਿਲ ਨਾ ਸਕੇ ਪਰ ਕੀ ਉਹ 14 ਫਰਵਰੀ ਦੇ ਬਾਅਦ ਮਿਲ ਨਹੀਂ ਸਕਦੇ ਤਾਂ ਲੋਕ ਦੁਨੀਆ ਨੂੰ ਇਹ ਕਿਉਂ ਦਿਖਾਉਂਦੇ ਹਨ ਕਿ ਉਹ ਵੈਲੇਨਟਾਈਨ ਡੇਅ ਨਹੀਂ ਮਨਾਉਂਦੇ ਜਦੋਂਕਿ ਲੋਕ ਅਜਿਹਾ ਹਰ ਰੋਜ਼ ਹੀ ਕਰਦੇ ਹਨ। ਪ੍ਰੇਮੀਆਂ ਲਈ ਰੋਜ਼ ਹੀ ਵੈਲੇਨਟਾਈਨ ਡੇਅ ਹੁੰਦਾ ਹੈ।

ਆਪਣੇ ਸੰਸਕਾਰਾਂ ਨੂੰ ਨਾ ਤਿਆਗੋ
ਮਨੂ ਜਿੰਦਲ ਦਾ ਕਹਿਣਾ ਹੈ ਕਿ ਇਹ ਕਿਉਂ ਪੁੱਛਿਆ ਜਾਂਦਾ ਹੈ ਕਿ ਵੈਲੇਨਟਾਈਨ ਡੇਅ ਮਨਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਜਿਵੇਂ ਸਾਨੂੰ ਹੋਲੀ ਅਤੇ ਦੀਵਾਲੀ ਆਦਿ ਤਿਉਹਾਰਾਂ ਨੂੰ ਮਨਾਉਣ ਤੋਂ ਪਹਿਲਾਂ ਕਿਸੇ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ, ਉਸੇ ਤਰ੍ਹਾਂ ਸਾਨੂੰ ਵੈਲੇਨਟਾਈਨ ਡੇਅ ਮਨਾਉਣ ਲਈ ਪੁੱਛਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਬਸ ਸਾਨੂੰ ਇਸਦੇ ਨਾਲ-ਨਾਲ ਆਪਣੇ ਸੰਸਕਾਰਾਂ ਦਾ ਤਿਆਗ ਨਹੀਂ ਕਰਨਾ ਚਾਹੀਦਾ।

ਲੜਕੀਆਂ ਨਾਲ ਛੇੜ-ਛਾੜ ਕਰਨਾ ਗਲਤ
ਸ਼ਿਵ ਸਿੰਗਲਾ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਹੋਰ ਤਿਆਰੀਆਂ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ। ਇਹ ਦਿਨ ਪਿਆਰ ਦੇ ਇਜ਼ਹਾਰ ਦਾ ਦਿਨ ਹੈ। ਇਹ ਪਿਆਰ ਮਾਤਾ-ਪਿਤਾ ਨਾਲ ਭੈਣ-ਭਾਈ ਨਾਲ ਗੁਰੂ ਨਾਲ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਕੁਝ ਲੋਕ ਇਸ ਦਾ ਗਲਤ ਮਤਲਬ ਲੈਂਦੇ ਹਨ ਅਤੇ ਲੜਕੀਆਂ ਨਾਲ ਛੇੜ-ਛਾੜ ਕਰਦੇ ਹਨ ਜੋ ਗਲਤ ਹੈ।


Anuradha

Content Editor

Related News