ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ

08/22/2019 2:12:19 AM

ਲੁਧਿਆਣਾ (ਅਨਿਲ)-ਸਥਾਨਕ ਕਸਬਾ ਲਾਡੋਵਾਲ ਵਿਚ ਬੀਤੀ ਰਾਤ ਇਕ ਔਰਤ ਸੜਕ ਪਾਰ ਕਰਦੇ ਸਮੇਂ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਗੁਰਮੀਤ ਕੌਰ (64) ਪਤਨੀ ਗਿਆਨ ਸਿੰਘ ਵਾਸੀ ਲਾਡੋਵਾਲ ਵਜੋਂ ਹੋਈ ਹੈ।

ਪੁਲਸ ਨੇ ਔਰਤ ਦੇ ਬੇਟੇ ਗੁਰਦੀਪ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ, ਜਦੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਲਈ ਲਿਜਾਈ ਜਾ ਰਹੀ ਸੀ ਤਾਂ ਉਕਤ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਦੇ ਬਾਹਰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ।

ਥਾਣਾ ਮੁਖੀ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਔਰਤ ਦੇ ਬੇਟੇ, ਭਰਾ ਦੇ ਖਿਲਾਫ 11 ਸਾਲ ਦੀ ਬੱਚੀ ਦਾ ਰੇਪ ਕਰ ਕੇ ਕਤਲ ਕਰਨ ਦਾ ਕੇਸ ਦਰਜ ਹੋਇਆ ਸੀ ਅਤੇ ਇਸ ਸਬੰਧੀ ਪੁਲਸ ਪੜਤਾਲ ਕਰ ਰਹੀ ਹੈ ਅਤੇ ਇਸੇ ਕੇਸ ਨੂੰ ਪ੍ਰਭਾਵਿਤ ਕਰਨ ਲਈ ਅਤੇ ਕੇਸ ਖਾਰਜ ਕਰਨ ਕਾਰਣ ਔਰਤ ਦੇ ਪਰਿਵਾਰ ਨੇ ਧਰਨਾ ਲਾਇਆ ਸੀ ਪਰ ਸਿਰਫ 15 ਮਿੰਟ ਬਾਅਦ ਹੀ ਉਕਤ ਲੋਕਾਂ ਨੇ ਸ਼ਾਂਤੀਪੂਰਨ ਧਰਨਾ ਚੁੱਕ ਲਿਆ ਅਤੇ ਔਰਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


Karan Kumar

Content Editor

Related News