ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 2 ਦੀ ਮੌਤ

Thursday, Jan 02, 2020 - 08:26 PM (IST)

ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 2 ਦੀ ਮੌਤ

ਗੁਰੂਹਰਸਹਾਏ, (ਆਵਲਾ)- ਬੀਤੀ ਰਾਤ ਆਪਣੇ ਰਿਸ਼ਤੇਦਾਰ ਨੂੰ ਬਿਆਸ ਛੱਡ ਕੇ ਵਾਪਸ ਗੁਰੂਹਰਸਹਾਏ ਆ ਰਹੇ ਬਲਵਿੰਦਰ ਸਿੰਘ ਰਾਜੂ ਅਤੇ ਪਾਰਸ ਸ਼ਰਮਾ ਦੀ ਕਾਰ ਟਾਇਰ ਫੱਟਣ ਨਾਲ ਦਰੱਖਤ ਵਿਚ ਜਾ ਟਕਰਾਈ ਅਤੇ ਇਸ ਘਟਨਾ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੋਵੇਂ ਆਪਸ ਵਿਚ ਦੋਸਤ ਸਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੁਪਹਿਰ ਕਰੀਬ ਸਾਢੇ 3 ਵਜੇ ਬਿਆਸ ਛੱਡਣ ਲਈ ਸ਼ਹਿਰ ਤੋਂ ਨਿਕਲੇ ਸਨ ਅਤੇ ਜਦ ਬਿਆਸ ਤੋਂ ਵਾਪਸ ਗੁਰੂਹਰਸਹਾਏ ਆ ਰਹੇ ਸੀ ਤਾਂ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਣ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਰਾਜੂ (35) ਵਿਆਹਿਆ ਹੋਇਆ ਸੀ, ਜਿਸ ਦੇ 3 ਬੱਚੇ ਹਨ ਅਤੇ ਪਾਰਸ (28) ਦਾ ਵੀ ਇਕ ਢਾਈ ਸਾਲ ਦਾ ਲੜਕਾ ਹੈ। ਦੋਵੇਂ ਨੌਜਵਾਨ ਮੁਕਤਸਰ ਰੋਡ ਕੋਟੀ ਮੋੜ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ ਹੈ। ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।


author

Bharat Thapa

Content Editor

Related News