ਮਲੋਟ ''ਚ ਵੱਡੀ ਪੱਧਰ ''ਤੇ ਗੈਰ-ਮਨਜ਼ੂਰਸ਼ੁਦਾ ਕੀਟਨਾਸ਼ਕ ਦਵਾਈਆਂ ਦੀ ਖੇਪ ਬਰਾਮਦ

08/09/2023 11:33:03 PM

ਮਲੋਟ (ਸ਼ਾਮ ਜੁਨੇਜਾ) : ਪੰਜਾਬ ਸਰਕਾਰ ਵੱਲੋਂ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ, ਸਪਰੇਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੰਗਲਵਾਰ ਸ਼ਾਮ ਨੂੰ ਮਲੋਟ ਵਿਖੇ ਹੋਈ ਵੱਡੀ ਕਾਰਵਾਈ ਦੇ ਵੇਰਵੇ ਸਾਹਮਣੇ ਆ ਗਏ ਹਨ। ਮਹਿਕਮੇ ਵੱਲੋਂ ਸ਼ਹਿਰ ਅੰਦਰ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਤੋਂ ਗੈਰ-ਮਨਜ਼ੂਰਸ਼ੁਦਾ ਕੀਟਨਾਸ਼ਕਾਂ ਤੋਂ ਇਲਾਵਾ ਬੈਨ ਕੀਤੀਆਂ ਦਵਾਈਆਂ ਅਤੇ ਬਿਨਾਂ ਲਾਈਸੈਂਸ ਤੋਂ ਖਾਦ ਬਰਾਮਦ  ਕੀਤੀ ਹੈ। ਪੁਲਸ ਨੇ ਇਸ ਸਬੰਧੀ ਜਿੱਥੇ ਸੈਂਪਲ ਲੈਬਾਰਟਰੀਆਂ ਨੂੰ ਭੇਜੇ ਹਨ, ਉਥੇ ਕਾਰਵਾਈ ਲਈ ਪੁਲਸ ਨੂੰ ਲਿਖਤੀ ਤੌਰ 'ਤੇ ਪੱਤਰ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਚੱਲਦੇ ਮੈਚ 'ਚ ਇੰਟਰਨੈਸ਼ਨਲ ਖਿਡਾਰੀ ਦੀ ਹੋਈ ਮੌਤ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਮੁੱਖ ਅਫ਼ਸਰ ਡਾ. ਗੁਰਪ੍ਰੀਤ ਸਿੰਘ ਸਿੰਘ ਤੇ ਮਲੋਟ ਦੇ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਮਹਿਕਮੇ ਨੇ ਮੰਗਲਵਾਰ ਨੂੰ ਮਲੋਟ ਅੰਦਰ 10 ਦੁਕਾਨਾਂ ਦੀ ਚੈਕਿੰਗ ਕੀਤੀ ਸੀ। ਇਨ੍ਹਾਂ 'ਚੋਂ ਇਕ ਦੁਕਾਨ ਸੇਠ ਰਾਮ ਪ੍ਰਤਾਪ ਅਗਰਵਾਲ ਐਂਡ ਕੰਪਨੀ ਤੋਂ ਉਨ੍ਹਾਂ ਨੂੰ ਬੁਲਟ (ਨਕਲੀ ਕੋਰਾਜਿਨ) ਨਾਂ ਦੀ ਦਵਾਈਆਂ ਦੀਆਂ 60-60 ਮਿਲੀਲੀਟਰ ਦੀਆਂ 33 ਸ਼ੀਸ਼ੀਆਂ, ਨਿਵਾਣ ਦਵਾਈ ਦੇ 1-1 ਲਿਟਰ ਦੀਆਂ 10 ਪੈਕਿੰਗ, ਅੱਧਾ-ਅੱਧਾ ਲਿਟਰ ਦੀਆਂ 19 ਪੈਕਿੰਗ, 100-100 ਐੱਮ ਐੱਲ ਦੀਆਂ 62 ਸ਼ੀਸ਼ੀਆ ਕੁਲ (25 ਲਿਟਰ ਨਿਵਾਨ ਡੀਵੀਬੀਪੀ) ਅਤੇ ਡੇਢ ਲਿਟਰ ਰਾਊਂਡ ਬਿਨਾਂ ਖਾਦ ਦੇ ਲਾਈਸੈਂਸ ਤੋਂ 13045 ਅਤੇ ਐਗਰੋਮਿਨ ਸਮੇਤ ਖਾਦ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ

ਉਨ੍ਹਾਂ ਕਿਹਾ ਕਿ ਬੁਲਟ ਸਬੰਧੀ ਉਨ੍ਹਾਂ ਲੈਬ ਕੋਲ ਦਸਤੀ ਵਿਅਕਤੀ ਭੇਜਿਆ ਸੀ ਪਰ ਲੈਬ ਨੇ ਲਿਖ ਕੇ ਦੇ ਦਿੱਤਾ ਕਿ ਇਸ ਦਾ ਕੋਈ ਸੈਂਪਲ ਨਹੀਂ ਅਤੇ ਨਿਵਾਣ 2020 ਤੋਂ ਬੈਨ ਹੈ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਲਿਖਤੀ ਤੌਰ 'ਤੇ ਸਿਟੀ ਮਲੋਟ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਧਰ ਇਸ ਮਾਮਲੇ 'ਤੇ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਨਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਖੇਤੀਬਾੜੀ ਵਿਭਾਗ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਵਾਇਆ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਸ ਕਪਤਾਨ ਉਨ੍ਹਾਂ ਕੋਲ ਸ਼ਿਕਾਇਤ ਹੋਣ ਉਪਰੰਤ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News