ਦਿੱਲੀ-ਨਾਂਦੇੜ ਵਿਚਾਲੇ 18-19 ਫਰਵਰੀ ਨੂੰ ਚੱਲਣਗੀਆਂ ਦੋ ਸਪੈਸ਼ਲ ਰੇਲਗੱਡੀਆਂ
Thursday, Feb 16, 2023 - 10:34 PM (IST)

ਫਿਰੋਜ਼ਪੁਰ (ਮਲਹੋਤਰਾ) : ਨਾਂਦੇੜ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਰੇਲਵੇ ਵਿਭਾਗ ਦਿੱਲੀ ਸਫਦਰਜੰਗ ਸਟੇਸ਼ਨ ਤੋਂ ਸਪੈਸ਼ਲ ਰੇਲਗੱਡੀ ਚਲਾਉਣ ਜਾ ਰਿਹਾ ਹੈ। ਉਤਰ ਰੇਲਵੇ ਹੈੱਡਕੁਆਟਰ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ ਨਾਂਦੇੜ ਤੋਂ 18 ਫਰਵਰੀ ਨੂੰ ਗੱਡੀ ਨੰਬਰ 07677 ਸਵੇਰੇ 9 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 12:15 ਵਜੇ ਦਿੱਲੀ ਸਫਦਰਜੰਗ ਸਟੇਸ਼ਨ ਪਹੁੰਚੇਗੀ। ਇਥੋਂ 19 ਫਰਵਰੀ ਨੂੰ ਗੱਡੀ ਨੰਬਰ 07678 ਰਾਤ 11 ਵਜੇ ਚੱਲ ਕੇ 21 ਫਰਵਰੀ ਨੂੰ ਤੜਕੇ 3:30 ਵਜੇ ਨਾਂਦੇੜ ਪਹੁੰਚੇਗੀ।
ਇਹ ਵੀ ਪੜ੍ਹੋ : ਗਰਮੀ ਤੋਂ ਪਹਿਲਾਂ ਇੰਡਸਟਰੀ ’ਤੇ ਬਿਜਲੀ ਸੰਕਟ!
ਗੱਡੀ ’ਚ ਏ. ਸੀ., ਸਲੀਪਰ ਅਤੇ ਸਾਧਾਰਣ ਸ਼੍ਰੇਣੀ ਦੇ ਕੋਚ ਹੋਣਗੇ ਇਸ ਗੱਡੀ ਦਾ ਦੋਹਾਂ ਦਿਸ਼ਾਵਾਂ ਵਿਚ ਸਟਾਪੇਜ਼ ਪੂਰਨਾ, ਪਰਭਣੀ, ਜਾਲਨਾ, ਔਰੰਗਾਬਾਦ, ਨਾਗਰਸੋਲ, ਮਨਮਾੜ, ਜਲਗਾਂਵ, ਭੁਸਾਵਲ, ਇਟਾਰਸੀ, ਰਾਣੀ ਕਮਲਾਪਤੀ, ਬੀਨਾ, ਵੀਰਾਂਗਣੀ ਲਕਸ਼ਮੀਬਾਈ ਅਤੇ ਆਗਰਾ ਕੈਂਟ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 23-24 ਨੂੰ ਹੋਣ ਵਾਲੇ ‘ਪੰਜਾਬ ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।