ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਏ 2 ਵਿਅਕਤੀਆਂ ਦੀ ਮੌਤ, 5 ਮਜ਼ਦੂਰ ਝੁਲਸੇ

05/24/2022 11:50:23 PM

ਖੰਨਾ (ਬਿਪਨ) : ਲੁਧਿਆਣਾ ਦੇ ਕਸਬਾ ਪਾਇਲ ਵਿਖੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਏ 2 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇਕ 25 ਸਾਲ ਦਾ ਕੁਆਰਾ ਲੜਕਾ ਤੇ ਦੂਜਾ 47 ਸਾਲ ਦਾ ਵਿਅਕਤੀ ਸੀ। ਕਰੰਟ ਦੀ ਲਪੇਟ 'ਚ ਆਏ ਇਨ੍ਹਾਂ ਵਿਅਕਤੀਆਂ ਨੂੰ ਜਦੋਂ ਮਜ਼ਦੂਰ ਬਚਾ ਰਹੇ ਸਨ ਤਾਂ ਉਹ ਵੀ ਕਰੰਟ ਦੀ ਲਪੇਟ 'ਚ ਆ ਗਏ ਤੇ 5 ਮਜ਼ਦੂਰ ਝੁਲਸ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੁਖਦਾਈ ਗੱਲ ਇਹ ਹੈ ਕਿ ਮਰਨ ਵਾਲੇ 25 ਸਾਲਾ ਹਰਵੀਰ ਸਿੰਘ ਦੇ ਪਿਤਾ ਜਸਪਾਲ ਸਿੰਘ ਦੀ ਵੀ ਇਸੇ ਤਰ੍ਹਾਂ ਮੌਤ ਹੋਈ ਸੀ।

ਇਹ ਵੀ ਪੜ੍ਹੋ : CM ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਪ੍ਰਾਜੈਕਟ ਲਈ ਟੈਂਡਰ ਮੰਗਣ ਦੇ ਦਿੱਤੇ ਹੁਕਮ

ਪਿੰਡ ਵਾਸੀਆਂ ਨੇ ਦੱਸਿਆ ਕਿ ਹਨੇਰੀ ਨਾਲ ਖੇਤਾਂ 'ਚ ਮੋਟਰ ਦਾ ਸ਼ੈੱਡ ਟੁੱਟ ਗਿਆ ਸੀ, ਜਿਸ ਨੂੰ ਠੀਕ ਕੀਤਾ ਜਾ ਰਿਹਾ ਸੀ। ਇਸ ਸ਼ੈੱਡ ਦੇ ਉਪਰੋਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ, ਜਿਨ੍ਹਾਂ ਦੀ ਲਪੇਟ 'ਚ ਹਰਵੀਰ ਸਿੰਘ ਤੇ ਕੁਲਜੀਤ ਸਿੰਘ ਆ ਗਏ। ਬਾਕੀ ਦੇ 2 ਮਜ਼ਦੂਰ ਖੰਨਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਹਨ ਤੇ 3 ਦਾ ਇਲਾਜ ਪਿੰਡ ਵਿੱਚ ਹੀ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਤਾਰਾਂ ਨੂੰ ਹਟਾਉਣ ਦੀ ਮੰਗ ਕਈ ਵਾਰ ਕੀਤੀ ਗਈ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ, ਜਿਸ ਦੀ ਵੀ ਲਾਪ੍ਰਵਾਹੀ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਲੋਕ ਸੇਵਾ ਕਮਿਸ਼ਨ ਨੇ PCS ਦੀ ਸਾਂਝੀ ਪ੍ਰੀਖਿਆ ਬਾਰੇ ਦਿੱਤਾ ਸਪੱਸ਼ਟੀਕਰਨ

ਉਥੇ ਹੀ ਰੌਣੀ ਚੌਕੀ ਇੰਚਾਰਜ ਪਰਗਟ ਸਿੰਘ ਨੇ ਕਿਹਾ ਕਿ ਕਰੰਟ ਲੱਗਣ ਨਾਲ 2 ਮੌਤਾਂ ਹੋਈਆਂ ਹਨ। ਲਾਸ਼ਾਂ ਸਰਕਾਰੀ ਹਸਪਤਾਲ ਖੰਨਾ ਵਿਖੇ ਰਖਵਾ ਦਿੱਤੀਆਂ ਗਈਆਂ ਹਨ। ਬਿਆਨ ਲਿਖੇ ਜਾ ਰਹੇ ਹਨ। ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News