25 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ, ਗੁਜਰਾਤ ’ਚੋਂ ਲਿਆ ਕੇ ਪੰਜਾਬ ’ਚ ਕਰਦੇ ਸੀ ਸਪਲਾਈ
Friday, Oct 10, 2025 - 06:20 PM (IST)

ਮਲੋਟ (ਜੁਨੇਜਾ)- ਨਸ਼ੇ ਵਿਰੁੱਧ ਮੁਹਿੰਮ ਤਹਿਤ ਥਾਣਾ ਕਿੱਲਿਆਂਵਾਲੀ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਵਿਅਕਤੀਆਂ ਨੇ ਇਹ ਗੋਲੀਆਂ ਗੁਜਰਾਤ ਦੀ ਇਕ ਦਵਾਈ ਕੰਪਨੀ ਤੋਂ ਖਰੀਦੀਆਂ ਸਨ ਅਤੇ ਪੰਜਾਬ ਵਿਚ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ
ਇਸ ਸਬੰਧੀ ਜਾਣਕਾਰੀ ਅਨੁਸਾਰ ਏ.ਐਸ.ਆਈ.ਰਾਜਦਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ। ਪਿੰਡ ਫਤੂਹੀਵਾਲਾ ਨੇੜੇ ਦੋ ਵਿਅਕਤੀ ਸ਼ੱਕੀ ਹਾਲਤ ਵਿਚ ਮਿਲੇ ਜਿਨ੍ਹਾਂ ਕੋਲ ਕਿੱਟ ਸੀ। ਉਕਤ ਦੋਵੇਂ ਪੁਲਸ ਟੀਮ ਵੇਖ ਕੇ ਘਬਰਾ ਗਏ ਅਤੇ ਭੱਜਣ ਲੱਗੇ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀ ਸ਼ਨਾਖਤ ਸਕੱਤਰ ਸਿੰਘ ਵਾਸੀ ਖਾਨ ਛਾਬੜੀ ਥਾਣਾ ਗੋਇੰਦਵਾਲ ਅਤੇ ਅਕਾਸ਼ਦੀਪ ਸਿੰਘ ਵਾਸੀ ਝਾਮਕੇ ਥਾਣਾ ਮੱਤੇਵਾਲ ਵਜੋਂ ਹੋਈ। ਪੁਲਸ ਨੇ ਇਨ੍ਹਾਂ ਕੋਲੋਂ ਮਿਲੀ ਕਿੱਟ ਦੀ ਤਲਾਸ਼ੀ ਲਈ ਤਾਂ ਉਸ ’ਚੋਂ 25 ਹਜ਼ਾਰ 500 ਲੋਮੋਟਿਲ ਦੀਆਂ ਗੋਲੀਆਂ ਮਿਲੀਆਂ। ਪੁਲਸ ਨੇ ਦੋਵਾਂ ਵਿਰੁੱਧ ਲੰਬੀ ਥਾਣਾ ਵਿਖੇ ਐੱਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਗੋਲੀਆਂ ਸੰਜੀਵਨੀ ਮੈਡੀਸਨ ਮਹਿਮਡਾਵਿਡ (ਗੁਜਰਾਤ )ਤੋਂ ਖਰੀਦੀਆਂ ਸਨ ਅਤੇ ਪੰਜਾਬ ਅੰਦਰ ਸਪਲਾਈ ਦਾ ਕੰਮ ਕਰਦੇ ਹਨ। ਪੁਲਿਸ ਨੇ ਮੁਲਜ਼ਮ ਦੇ ਬਿਆਨਾਂ ’ਤੇ ਉਕਤ ਫਰਮ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8