ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਕੋਈ ਵੀ ਟ੍ਰੈਵਲ ਏਜੰਟ ਨਹੀਂ ਹੈ ਲਾਇਸੈਂਸ ਹੋਲਡਰ
Monday, Dec 04, 2023 - 06:06 PM (IST)
ਚੰਡੀਗੜ੍ਹ (ਹਾਂਡਾ)- ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਐਡਵੋਕੇਟ ਐੱਚ.ਸੀ. ਅਰੋੜਾ ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਕੋਈ ਵੀ ਟ੍ਰੈਵਲ ਏਜੰਟ ਵੈਲਿਡ ਨਹੀਂ ਹੈ ਤੇ ਨਾ ਹੀ ਕਿਸੇ ਕੋਲ ਕੋਈ ਲਾਇਸੈਂਸ ਹੈ।
ਇਸ ਪਟੀਸ਼ਨ 'ਤੇ ਹੋਈ ਸੁਣਵਾਈ 'ਚ ਸਾਹਮਣੇ ਆਇਆ ਕਿ ਦੇਸ਼ ਦੀ ਸਰਕਾਰ ਹੀ ਟ੍ਰੈਵਲ ਏਜੰਟ ਨੂੰ ਲਾਇਸੈਂਸ ਦੇ ਸਕਦੀ ਹੈ, ਪਰ ਅਜਿਹਾ ਕੋਈ ਵੀ ਮਾਨਤਾ ਪ੍ਰਾਪਤ ਪੱਤਰ ਜਾਂ ਲਾਇਸੈਂਸ ਕਿਸੇ ਵੀ ਟ੍ਰੈਵਲ ਏਜੰਟ ਨੂੰ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਹਾਈਕੋਰਟ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਤਲਬ ਕੀਤਾ ਹੈ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਦੱਸ ਦੇਈਏ ਕਿ ਅੱਜ-ਕੱਲ ਬਹੁਤ ਸਾਰੇ ਲੋਕਾਂ 'ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ, ਜਿਸ ਕਾਰਨ ਕਈ ਵਾਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਵਿਦੇਸ਼ ਜਾ ਕੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਬੀਤੇ ਦਿਨੀਂ ਸਾਹਮਣੇ ਆਇਆ ਸੀ, ਜਦੋਂ ਪੰਜਾਬ ਤੋਂ 2 ਕੁੜੀਆਂ 80-80 ਹਜ਼ਾਰ ਰੁਪਏ ਦੇ ਕੇ ਦੁਬਈ ਕੰਮ ਕਰਨ ਲਈ ਗਈਆਂ ਸਨ, ਪਰ ਉੱਥੇ ਜਾ ਕੇ ਉਨ੍ਹਾਂ ਨੂੰ ਸ਼ੇਖਾਂ ਕੋਲ ਵੇਚ ਦਿੱਤਾ ਗਿਆ ਤੇ ਇਰਾਕ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਕੋਲੋਂ ਉੱਥੇ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ ਤੇ ਕੰਮ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਨ੍ਹਾਂ ਪੀੜਤ ਕੁੜੀਆਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਭਾਰਤ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਵਿਦੇਸ਼ ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਬਹੁਤ ਵਾਰ ਠੱਗੀਆਂ ਮਾਰ ਲੈਂਦੇ ਹਨ। ਉਨ੍ਹਾਂ ਨੂੰ ਸਿਰਫ਼ ਪੈਸੇ ਨਾਲ ਮੋਹ ਹੁੰਦਾ ਹੈ, ਕਿਸੇ ਦੀ ਜ਼ਿੰਦਗੀ ਨਾਲ ਉਨ੍ਹਾਂ ਨੂੰ ਕੋਈ ਲੈਣਦੇਣ ਨਹੀਂ ਹੁੰਦਾ। ਅਜਿਹੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਕਿਸੇ ਹੋਰ ਨੂੰ ਟ੍ਰੈਵਲ ਏਜੰਟਾਂ ਦੀ ਮਾਰ ਨਾ ਝੱਲਣੀ ਪਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8