ਵੱਡਾ ਖ਼ੁਲਾਸਾ, ਟਰਾਂਸਪੋਰਟ ਅਥਾਰਟੀਜ਼ ਸਕੱਤਰਾਂ ਨੇ ਨਿੱਜੀ ਬੱਸ ਕੰਪਨੀਆਂ ਨੂੰ ਟੈਕਸਾਂ ’ਚ ਦਿੱਤੀ ਕਰੋੜਾਂ ਦੀ ਛੋਟ

03/27/2023 4:45:06 PM

ਸੰਗਰੂਰ : ਪੰਜਾਬ ਸਰਕਾਰ ਵੱਲੋਂ ਗਠਿਤ ਇਕ ਪੈਨਲ ਨੇ ਪਾਇਆ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਵਿਚ ਖੇਤਰੀ ਟਰਾਂਸਪੋਰਟ ਅਥਾਰਟੀਜ਼ (ਆਰ.ਟੀ.ਏ.) ਦੇ ਸਕੱਤਰਾਂ ਨੇ ਪਿਛਲੇ ਪੰਜ ਸਾਲਾਂ ਵਿਚ ਨਿੱਜੀ ਬੱਸ ਕੰਪਨੀਆਂ ਦੇ ਮੋਟਰ ਵਾਹਨ ਟੈਕਸ ਵਿਚ 10.69 ਕਰੋੜ ਰੁਪਏ ਦੀ ਛੋਟ ਦਿੱਤੀ ਹੈ।  ਮੀਡੀਆ ਰਿਪੋਰਟਾਂ ਮੁਤਾਬਕ ਆਰ. ਟੀ. ਏ. ਸੰਗਰੂਰ ਦੇ ਸਕੱਤਰ ਕਰਨਬੀਰ ਸਿੰਘ ਛੀਨਾ ’ਤੇ ਬੀਤੇ ਦਿਨੀਂ ਸਤੰਬਰ 2014 ਤੋਂ ਹੁਣ ਤੱਕ 11 ਪ੍ਰਾਈਵੇਟ ਬੱਸ ਕੰਪਨੀਆਂ ਦੇ 4.76 ਕਰੋੜ ਰੁਪਏ ਤੋਂ ਵੱਧ ਦੇ ਮੋਟਰ ਵਹੀਕਲ ਟੈਕਸਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੁਆਫ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ ਕੀਤੀ ਗਈ ਹੈ। 

ਸਰਕਾਰੀ ਰਿਕਾਰਡ ਅਨੁਸਾਰ ਇਨ੍ਹਾਂ ਕੰਪਨੀਆਂ ਬੱਸ ਕੰਪਨੀਆਂ ਵਿਚ ਲਿਬਰਾ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ ਮਲੇਰਕੋਟਲਾ (1.77 ਕਰੋੜ ਰੁਪਏ), ਢਿੱਲੋਂ ਟੂਰਿਸਟ (1.27 ਕਰੋੜ ਰੁਪਏ), ਸਤਵੰਤ ਕੌਰ (13.71 ਲੱਖ ਰੁਪਏ), ਗੋਬਿੰਦ ਮੋਟਰਜ਼ (58.37 ਲੱਖ ਰੁਪਏ), ਗੋਬਿੰਦ ਹਾਈਵੇਜ਼ (11.80 ਰੁਪਏ), ਗੋਬਿੰਦ ਸਿੰਡੀਕੇਟ (15.09 ਲੱਖ ਰੁਪਏ), ਗੋਬਿੰਦ ਰੋਡਲਾਈਨਜ਼ (48.22 ਲੱਖ ਰੁਪਏ), ਢਿੱਲੋਂ ਹਾਈਵੇਜ਼ ਰਜਿ: ਬਰਨਾਲਾ (11.53 ਲੱਖ ਰੁਪਏ), ਸਿੱਧੂ ਰੋਡਵੇਜ਼ (2.82 ਲੱਖ ਰੁਪਏ), ਕੁਲਦੀਪ ਸਿੰਘ (11.32 ਲੱਖ ਰੁਪਏ) ਅਤੇ ਢਿੱਲੋਂ ਹਾਈਵੇਜ਼ ਰਜਿ. ਬਰਨਾਲਾ (14.99 ਲੱਖ ਰੁਪਏ) ਸ਼ਾਮਲ ਹਨ। ਕਮੇਟੀ ਵਲੋਂ ਟੈਕਸ ’ਚ ਗੈਰ ਕਾਨੂੰਨੀ ਛੋਟ ਦੇ ਅਜਿਹੇ ਮਾਮਲਿਆਂ ਦੀ ਇਕ-ਇਕ ਕਰਕੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। 


Gurminder Singh

Content Editor

Related News