ਕੋਵਿਡ ਮਰੀਜ਼ ਦੀ ਮ੍ਰਿਤਕ ਦੇਹ ਬਦਲਣ ਦੇ ਮਾਮਲੇ ''ਚ ਪੀ. ਜੀ. ਆਈ. ਨੇ ਦਿੱਤਾ ਬਿਆਨ

10/21/2020 2:59:54 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਵਿਚ ਕੋਰੋਨਾ ਮਰੀਜ਼ ਦੀ ਮ੍ਰਿਤਕ ਦੇਹ ਬਦਲਣ ਦਾ ਮਾਮਲਾ ਇਨਾ ਵੱਧ ਗਿਆ ਕਿ ਮੰਗਲਵਾਰ ਨੂੰ ਪੀ. ਜੀ. ਆਈ. ਐਡਮਿਸਟ੍ਰੇਸ਼ਨ ਨੇ ਮਾਮਲੇ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ, ਜਿਸ 'ਚ ਪੀ. ਜੀ. ਆਈ. ਨੇ ਸਬੰਧਤ ਮਹਿਕਮੇ ਨੂੰ ਅਜਿਹੀ ਗਲਤੀ ਨਾ ਦੁਹਰਾਉਣ ਦੀ ਗੱਲ ਤੱਕ ਕਹੀ ਹੈ। ਮਾਮਲਾ 17 ਅਕਤੂਬਰ ਦਾ ਸੀ ਜਦੋਂ ਮੋਹਾਲੀ ਦੇ ਇਕ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਤੋਂ ਬਾਅਦ ਉਹ ਆਪਣੇ ਦੀ ਥਾਂ ਕਿਸੇ ਅਤੇ ਮ੍ਰਿਤਕ ਦੇਹ ਲੈ ਗਏ। ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਜਦੋਂ ਅਗਲੇ ਦਿਨ ਦੂਜਾ ਪਰਿਵਾਰ ਮ੍ਰਿਤਕ ਦੇਹ ਲੈਣ ਆਇਆ ਤਾਂ ਉਨ੍ਹਾਂ ਨੇ ਪਛਾਣ ਕਰਨ ਸਮੇਂ ਦੱਸਿਆ ਦੀ ਇਹ ਉਨ੍ਹਾਂ ਦੇ ਪਰਿਵਾਰ ਮੈਂਬਰ ਦੀ ਦੇਹ ਨਹੀਂ ਹੈ। ਇਸ ਤੋਂ ਬਾਅਦ ਮੋਹਾਲੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਨੇ ਨਾਨ ਕੋਵਿਡ ਮਰੀਜ਼ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਛੱਤ 'ਤੇ ਖੇਡ ਰਿਹਾ ਬੱਚਾ ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ, ਕੱਟਣਾ ਪਿਆ ਹੱਥ 

ਕੀ ਕਿਹਾ ਪੀ. ਜੀ. ਆਈ. ਨੇ?
ਪੀ. ਜੀ. ਆਈ. ਨੇ ਸਾਰੇ ਪ੍ਰੋਟੋਕਾਲ ਤਹਿਤ ਪਰਿਵਾਰ ਨੂੰ ਦੇਹ ਦੀ ਪਛਾਣ ਕਰਨ ਲਈ ਕਿਹਾ। ਉਨ੍ਹਾਂ ਨੂੰ ਪੀ. ਪੀ. ਈ. ਕਿੱਟਾਂ ਦਿੱਤੀਆਂ ਗਈਆਂ ਸਨ। ਪਰਿਵਾਰ ਦੀ ਪਛਾਣ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਮ੍ਰਿਤਕ ਦੇਹ ਦਿੱਤੀ ਗਈ ਸੀ। ਜਿਸ ਤੋਂ ਬਾਅਦ ਨਾਨ ਕੋਵਿਡ ਪਰਿਵਾਰ ਨੇ ਪੀ. ਜੀ. ਆਈ. ਪੁਲਸ ਨੂੰ ਦੇਹ ਦੇ ਬਦਲਣ ਅਤੇ ਮੋਰਚਰੀ ਦੇ ਵਰਕਰਾਂ ਖਿਲਾਫ ਸ਼ਿਕਾਇਤ ਵੀ ਕਰਵਾਈ ਸੀ। ਹਾਲਾਂਕਿ ਹੁਣ ਦੋਨਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਨਾਨ ਕੋਵਿਡ ਪਰਿਵਾਰ ਨੇ ਆਪਣੇ ਪਰਿਵਾਰ ਦੇ ਮੈਂਬਰ ਦੀਆਂ ਅਸਥੀਆਂ ਨੂੰ ਵੀ ਲੈ ਲਿਆ ਹੈ, ਜਿਨ੍ਹਾਂ ਦਾ ਉਹ ਦੁਬਾਰਾ ਸਸਕਾਰ ਕਰਨਗੇ ।      

ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਚੋਣਾਂ ਨਹੀਂ ਲੜਾਂਗੇ ਪਰ ਬਾਦਲ ਵਿਰੋਧੀ ਧੜੇ ਦੀ ਕਰਾਂਗੇ ਹਿਮਾਇਤ : ਸਰਨਾ


Anuradha

Content Editor

Related News