ਸ਼ਰਮਨਾਕ : ਜ਼ਬਰਨ ਬਾਥਰੂਮ ''ਚ ਦਾਖ਼ਲ ਹੋ ਕੇ ਵਿਅਕਤੀ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

Monday, Sep 07, 2020 - 01:11 PM (IST)

ਸ਼ਰਮਨਾਕ : ਜ਼ਬਰਨ ਬਾਥਰੂਮ ''ਚ ਦਾਖ਼ਲ ਹੋ ਕੇ ਵਿਅਕਤੀ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

ਮਲੋਟ (ਜੁਨੇਜਾ) : ਮਲੋਟ 'ਚ ਇਕ ਵਿਅਕਤੀ ਵਲੋਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਇਕ ਜਨਾਨੀ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਕਰਤੂਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)

ਲੰਬੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਪੰਜਾਵਾ ਦੀ ਪੀੜਤ ਜਨਾਨੀ ਨੇ ਦੱਸਿਆ ਕਿ ਉਹ ਘਰ ਦੇ ਨਾਲ ਬਣੇ ਬਾਥਰੂਮ 'ਚ ਨਹਾਉਣ ਗਈ। ਇਸੇ ਦੌਰਾਨ ਉਨ੍ਹਾਂ ਦਾ ਗੁਆਂਢੀ ਪਰਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵੀ ਜ਼ਰਬਰਨ ਅੰਦਰ ਦਾਖ਼ਲ ਹੋ ਗਿਆ। ਉਸ ਨੇ ਉਸਨੂੰ ਫੜ ਕੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਸ਼ਿਕਾਇਤ 'ਤੇ ਲੰਬੀ ਪੁਲਸ ਨੇ ਪਰਵਿੰਦਰ ਸਿੰਘ ਵਿਰੁੱਧ ਲੰਬੀ ਥਾਣੇ ਵਿਚ ਮੁਕੱਦਮਾਂ ਨੰ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼


author

Baljeet Kaur

Content Editor

Related News