ਗ੍ਰਾਮ ਪੰਚਾਇਤਾਂ, ਕਲੱਬ ਅਤੇ ਸਮਾਜ ਸੇਵੀ ਪੁਲਸ ਦਾ ਸਹਿਯੋਗ ਕਰਨ: ਥਾਣਾ ਮੁੱਖੀ ਜਸਪਾਲ ਸਿੰਘ

Wednesday, Nov 11, 2020 - 01:48 PM (IST)

ਗ੍ਰਾਮ ਪੰਚਾਇਤਾਂ, ਕਲੱਬ ਅਤੇ ਸਮਾਜ ਸੇਵੀ ਪੁਲਸ ਦਾ ਸਹਿਯੋਗ ਕਰਨ: ਥਾਣਾ ਮੁੱਖੀ ਜਸਪਾਲ ਸਿੰਘ

ਬੁਢਲਾਡਾ(ਮਨਜੀਤ): ਜ਼ਿਲ੍ਹਾ ਪੁਲਸ ਮੁੱਖੀ ਸੁਰੇਂਦਰ ਲਾਂਬਾ ਦੇ ਦਿਸ਼ਾਂ-ਨਿਰਦੇਸਾਂ ਤਹਿਤ ਦੀਵਾਲੀ ਦੇ ਤਿਓਹਾਰ ਦੇ ਮੱਦੇਨਜਰ ਪੁਲਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵ੍ਹੀਕਲ ਚੈੱਕ ਕੀਤੇ ਜਾ ਰਹੇ ਹਨ। ਬਿਨ੍ਹਾਂ ਕਾਗਜ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 
ਪੁਲਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ। ਥਾਣਾ ਸਦਰ ਬੁਢਲਾਡਾ ਦੇ ਮੁੱਖੀ ਜਸਪਾਲ ਸਿੰਘ ਨੇ ਪਿੰਡ ਗੁਰਨੇ ਕਲਾਂ ਵਿਖੇ ਲਗਾਏ ਨਾਕੇ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਦਿਨ ਰਾਤ ਗਸ਼ਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੜਾ-ਸੱਟਾ ਲਾਉਣ ਵਾਲਿਆਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਪੁਲਸ ਸਿਰ ਨਹੀਂ ਚੁੱਕਣ ਦੇਵੇਗੀ। ਉਨ੍ਹਾਂ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ।


author

Aarti dhillon

Content Editor

Related News