ਤਲਵੰਡੀ ਭਾਈ ’ਚ ਇਕ ਬੱਚੀ ਸਣੇ ਤਿੰਨ ਹੋਰ ਕੋਰੋਨਾ ਪਾਜ਼ੇਟਿਵ

Sunday, Jul 12, 2020 - 12:26 AM (IST)

ਤਲਵੰਡੀ ਭਾਈ ’ਚ ਇਕ ਬੱਚੀ ਸਣੇ ਤਿੰਨ ਹੋਰ ਕੋਰੋਨਾ ਪਾਜ਼ੇਟਿਵ

ਤਲਵੰਡੀ ਭਾਈ, (ਗੁਲਾਟੀ, ਪਾਲ)– ਤਲਵੰਡੀ ਭਾਈ ’ਚ ਅੱਜ ਇੱਕ ਬੱਚੀ ਸਮੇਤ ਤਿੰਨ ਜਣਿਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਤਿੰਨੇ ਮਾਮਲੇ ਵਾਰਡ ਨੰਬਰ-06 ਦੀ ਪਾਜ਼ੇਟਿਵ ਆਈ ਔਰਤ ਮਰੀਜ਼ ਨਾਲ ਸਬੰਧਤ ਹੈ। ਇਨ੍ਹਾਂ ਦੀ ਸੈਪਲਿੰਗ 9 ਜੁਲਾਈ ਨੂੰ ਤਲਵੰਡੀ ਭਾਈ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਸੀ। ਜਿਨਾਂ ਦੀ ਅੱਜ ਆਈ ਰਿਪੋਰਟ ’ਚ ਇਕ ਛੇ ਸਾਲ ਦੀ ਬੱਚੀ ਅਤੇ 2 ਵਿਅਕਤੀ ਹੋਰ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ । ਤਲਵੰਡੀ ਭਾਈ ’ਚ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 26 ਹੋ ਗਈ ਹੈ। ਸਿਹਤ ਵਿਭਾਗ ਤਲਵੰਡੀ ਭਾਈ ਦੀ ਟੀਮ ਵੱਲੋਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਫਿਰੋਜ਼ਪੁਰ ਭੇਜਿਆ ਗਿਆ। ਇਸ ਮਹਾਮਾਰੀ ਤੋਂ ਸ਼ਹਿਰ ਦੇ 14 ਵਿਅਕਤੀ ਮਾਤ ਦੇ ਕੇ ਘਰ ਪਰਤੇ ਹਨ।


author

Bharat Thapa

Content Editor

Related News