ਘਰ ’ਚੋਂ ਹਜ਼ਾਰਾਂ ਦੀ ਨਕਦੀ ਚੋਰੀ

Friday, Sep 06, 2019 - 08:04 PM (IST)

ਘਰ ’ਚੋਂ ਹਜ਼ਾਰਾਂ ਦੀ ਨਕਦੀ ਚੋਰੀ

ਨਿਹਾਲ ਸਿੰਘ ਵਾਲਾ, (ਬਾਵਾ/ਜਗਸੀਰ)- ਮਾਣੂੰਕੇ ਗਿੱਲ ਵਿਖੇ ਇਕ ਘਰ ’ਚੋਂ ਦਸ ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਕਾਲਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਾਣੂੰਕੇ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ 10,000 ਰੁਪਏ ਆਪਣੀ ਲਡ਼ਕੀ ਦੀ ਸਕੂਲ ਫ਼ੀਸ ਭਰਨ ਲਈ ਅਲਮਾਰੀ ’ਚ ਰੱਖੇ ਸਨ ਅਤੇ ਉਹ ਕੁਝ ਜ਼ਰੂਰੀ ਕੰਮ ਲਈ ਪਰਿਵਾਰ ਸਮੇਤ ਘਰੋਂ ਬਾਹਰ ਚਲੇ ਗਏ, ਜਦੋਂ ਘਰ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਅਲਮਾਰੀ ਦਾ ਲਾਕਰ ਟੁੱਟਿਆ ਹੋਇਆ ਸੀ ਅਤੇ ਨਕਦੀ ਗਾਇਬ ਸੀ। ਪੀਡ਼ਤ ਨੇ ਇਸ ਘਟਨਾ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਮੁਖੀ ਇੰਸ. ਲਛਮਣ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ।


author

Bharat Thapa

Content Editor

Related News