ਅਣਪਛਾਤਿਆਂ ਵੱਲੋਂ ਭੋਲੇ-ਭਾਲੇ ਵਿਅਕਤੀ ਦਾ ATM ਕਾਰਡ ਬਦਲ ਕੇ ਉਡਾਏ 77 ਹਜ਼ਾਰ

06/09/2023 2:35:45 AM

ਬੁਢਲਾਡਾ (ਬਾਂਸਲ) : ਅੱਜ-ਕੱਲ੍ਹ ਭੋਲੇ-ਭਾਲੇ ਲੋਕ ਆਏ ਦਿਨ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਨ। ਧੋਖੇਬਾਜ਼ ਲੋਕ ਮੌਕੇ ਦੀ ਫਿਰਾਕ ਵਿੱਚ ਹੁੰਦੇ ਹਨ ਕਿ ਕਿਸੇ ਤਰ੍ਹਾਂ ਲੋਕਾਂ ਨੂੰ ਆਪਣੇ ਚੁੰਗਲ 'ਚ ਫਸਾ ਕੇ ਉਨ੍ਹਾਂ ਦੀ ਕਮਾਈ 'ਤੇ ਡਾਕਾ ਮਾਰ ਸਕਣ। ਇਸੇ ਤਰ੍ਹਾਂ ਦਾ ਮਾਮਲਾ ਵੀਰਵਾਰ ਉਸ ਸਮੇਂ ਸਾਹਮਣੇ ਆਇਆ ਜਦੋਂ 2 ਅਣਪਛਾਤਿਆਂ ਵੱਲੋਂ ਏਟੀਐੱਮ 'ਚੋਂ ਪੈਸਾ ਕਢਵਾਉਣ ਗਏ ਭੋਲੇ-ਭਾਲੇ ਵਿਅਕਤੀ ਤੋਂ 77 ਹਜ਼ਾਰ ਰੁਪਏ ਲੁੱਟ ਗਏ ਗਏ।

ਇਹ ਵੀ ਪੜ੍ਹੋ : ਫਰਾਂਸ : ਪਾਰਕ 'ਚ ਖੇਡ ਰਹੇ ਬੱਚਿਆਂ 'ਤੇ ਚਾਕੂ ਨਾਲ ਹਮਲਾ, 9 ਜ਼ਖਮੀ, ਹਮਲਾਵਰ ਗ੍ਰਿਫ਼ਤਾਰ

ਠੱਗੀ ਦਾ ਸ਼ਿਕਾਰ ਪ੍ਰਕਾਸ਼ ਰਾਮ ਪੁੱਤਰ ਕ੍ਰਿਸ਼ਨਾ ਰਾਮ ਪੀਐੱਨਬੀ ਦੇ ਏਟੀਐੱਮ 'ਚ ਪੈਸੇ ਕਢਵਾਉਣ ਗਿਆ, ਜਿੱਥੇ 2 ਅਣਪਛਾਤੇ ਵਿਅਕਤੀ ਉਸ ਨੂੰ ਏਟੀਐੱਮ 'ਚ ਤਕਨੀਕੀ ਖਰਾਬੀ ਦੱਸਦਿਆਂ ਪੈਸੇ ਕਢਵਾਉਣ ਦਾ ਕਹਿੰਦੇ ਹਨ, ਜਿੱਥੇ ਉਹ ਉਸ ਦੇ ਏਟੀਐੱਮ ਦੀ ਵਰਤੋਂ ਕਰਕੇ ਉਸ ਦੇ ਖਾਤੇ 'ਚੋਂ 77000 ਰੁਪਏ ਦੀ ਠੱਗੀ ਮਾਰ ਕੇ ਚਲੇ ਜਾਂਦੇ ਹਨ। ਪ੍ਰਕਾਸ਼ ਰਾਮ ਨੇ ਦੱਸਿਆ ਕਿ ਉਹ ਵਿਅਕਤੀ ਮੇਰਾ ਏਟੀਐੱਮ ਬਦਲ ਕੇ ਲੈ ਗਏ। ਉਸ ਨੇ ਤੁਰੰਤ ਥਾਣਾ ਸਿਟੀ ਬੁਢਲਾਡਾ ਅਤੇ ਬੈਂਕ ਨੂੰ ਸੂਚਿਤ ਕਰਦਿਆਂ ਅਣਪਛਾਤੇ ਵਿਅਕਤੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News