ਸਰਗਰਮ ਕਾਰ ਚੋਰ ਗਰੋਹ ਨੇ ਘਰ ਮੂਹਰਿਓਂ ਨਵੀਂ ਕਰੇਟਾ ਕੀਤੀ ਛੂੰ ਮੰਤਰ, ਹਰਿਆਣੇ ਤੱਕ ਖੜਕੀਆਂ ਤਾਰਾਂ

Saturday, Sep 12, 2020 - 06:12 PM (IST)

ਸਰਗਰਮ ਕਾਰ ਚੋਰ ਗਰੋਹ ਨੇ ਘਰ ਮੂਹਰਿਓਂ ਨਵੀਂ ਕਰੇਟਾ ਕੀਤੀ ਛੂੰ ਮੰਤਰ, ਹਰਿਆਣੇ ਤੱਕ ਖੜਕੀਆਂ ਤਾਰਾਂ

ਲਹਿਰਾਗਾਗਾ (ਗਰਗ/ਜਿੰਦਲ): ਸ਼ਹਿਰ ਅਤੇ ਇਲਾਕੇ ਅੰਦਰ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮ 'ਕਾਰ ਚੋਰ ਗਿਰੋਹ' ਸ਼ਹਿਰ ਅਤੇ ਮੁਹੱਲਿਆਂ 'ਚੋਂ ਵਹੀਕਲ ਚੋਰੀ ਕਰਕੇ ਆਸਾਨੀ ਨਾਲ ਫ਼ਰਾਰ ਹੋ ਜਾਣ ਵਿਚ ਸਫਲ ਹੋ ਰਿਹਾ ਹੈ। ਇਸ ਦੇ ਚੱਲਦੇ ਅੱਜ ਸਵੇਰੇ ਕਰੀਬ 3.30 ਵਜੇ ਸਥਾਨਕ ਭੁਟਾਲਿਆਂ ਵਾਲੇ ਮੁਹੱਲੇ 'ਚੋਂ ਇਕ ਨਵੀਂ ਕਰੇਟਾ ਕਾਰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਮੰਗਲ ਗੰਢੂਆਂ ਵਾਲੇ ਨਿਵਾਸੀ ਭੁਟਾਲੀਆਂ ਮੁਹੱਲਾ ਨੇ ਹਰ ਰੋਜ਼ ਦੀ ਤਰ੍ਹਾਂ ਆਪਣੀ ਕਰੇਟਾ ਗੱਡੀ ਰਾਤ ਸਮੇਂ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਪਰ ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਗੱਡੀ ਚੋਰੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ:  ਮਾਤਮ 'ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ 'ਚ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਕੁਮਾਰ ਭੱਲਾ ਅਤੇ ਥਾਣਾ ਸਿਟੀ ਦੇ ਇੰਚਾਰਜ ਪ੍ਰਸ਼ੋਤਮ ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਤੇ ਪਤਾ ਚੱਲਿਆ ਕਿ ਕਾਰ ਚੋਰ ਗਿਰੋਹ 'ਚ ਪੰਜ ਲੁਟੇਰੇ ਸ਼ਾਮਲ ਹਨ ਅਤੇ ਉਨ੍ਹਾਂ ਸਵੇਰੇ ਕਰੀਬ 3.26 ਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਨੂੰ ਘਰ ਅਗਿਓਂ ਧੱਕਾ ਲਗਾ ਕੇ ਲਿਜਾਂਦੇ ਦਿਖਾਈ ਦੇ ਰਹੇ ਸਨ ਅਤੇ ਅੱਗੇ ਜਾ ਕੇ ਕਿਸੇ ਹੋਰ ਗੱਡੀ ਨਾਲ ਟੋਚਣ ਪਾ ਕੇ ਫਰਾਰ ਹੋ ਗਏ।

PunjabKesari

ਪੁਲਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਚੋਰੀ ਦੀ ਘਟਨਾ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਉਕਤ ਕੈਮਰਿਆਂ ਤੋਂ ਫੋਟੋਜ਼ ਇਕੱਠੀਆਂ ਕਰਕੇ ਇਸਦੀ ਜਾਣਕਾਰੀ ਗੁਆਂਢੀ ਸੂਬਿਆਂ ਨੂੰ ਵੀ ਭੇਜ ਦਿੱਤੀ ਹੈ ਅਤੇ ਚੋਰਾਂ ਨੂੰ ਫੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਨੂੰ ਘਰਾਂ ਦੇ ਬਾਹਰ ਜਾਂ ਸੁੰਨਸਾਨ ਥਾਵਾਂ ਤੇ ਨਾ ਲਾਉਣ ਬਲਕਿ ਆਪਣੇ ਘਰਾਂ ਦੇ ਅੰਦਰ ਜਾਂ ਕਿਸੇ ਪਾਰਕਿੰਗ 'ਚ ਹੀ ਖੜ੍ਹੀਆਂ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਫਿਰੋਜ਼ਪੁਰ: ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰੀ ਮਾਤਰਾ 'ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਨਿਵਾਸੀਆਂ ਵੱਲੋਂ ਅਸੁਰੱਖਿਅਤ ਥਾਵਾਂ ਜਿੱਥੇ ਕੋਈ ਚੌਕੀਦਾਰ ਜਾਂ ਸੀ.ਸੀ.ਟੀ.ਵੀ. ਕੈਮਰਿਆਂ ਦਾ ਪ੍ਰਬੰਧ ਨਹੀਂ ਤੇ ਹੀ ਆਪਣੀਆਂ ਗੱਡੀਆਂ ਪਾਰਕ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਦੇ ਚੱਲਦੇ ਲੁਟੇਰੇ ਇਸ ਦਾ ਲਾਭ ਉਠਾ ਕੇ ਕਾਰਾਂ ਚੋਰੀ ਕਰਨ 'ਚ ਸਫਲ ਹੋ ਰਹੇ ਹਨ ਅਤੇ ਇਲਾਕਾ ਹਰਿਆਣਾ ਦੇ ਨਾਲ ਲੱਗਦਾ ਹੋਣ ਦੇ ਕਾਰਨ ਲੁਟੇਰੇ ਕਿਸੇ ਵੀ ਵਹੀਕਲ ਨੂੰ ਚੋਰੀ ਕਰਨ ਤੋਂ ਚੰਦ ਮਿੰਟਾਂ 'ਚ ਹੀ ਦੂਜੇ ਸੂਬੇ ਭਾਵ ਹਰਿਆਣਾ 'ਚ ਦਾਖ਼ਲ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ


author

Shyna

Content Editor

Related News