ਜਲਾਲਾਬਾਦ ਪੁਲਸ ਦੀ ਵੱਡੀ ਕਾਰਵਾਈ, ਮੋਟਰ ਚੋਰ, ਮੋਬਾਇਲ ਸਨੈਚਰ ਤੇ 1 ਚਿੱਟਾ ਤਸਕਰ ਸਣੇ 7 ਕਾਬੂ
Thursday, Sep 07, 2023 - 10:23 PM (IST)

ਜਲਾਲਾਬਾਦ (ਨਿਖੰਜ, ਜਤਿੰਦਰ, ਆਦਰਸ਼) : ਜ਼ਿਲ੍ਹਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ.ਐੱਸ.ਪੀ. ਜਲਾਲਾਬਾਦ ਏ.ਆਰ. ਸ਼ਰਮਾ ਅਤੇ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ ਸ਼ਾਮਲ ਮੋਟਰ ਚੋਰ, ਮੋਬਾਇਲ ਸਨੈਚਰ ਤੇ ਇਕ ਚਿੱਟਾ ਤਸਕਰ ਸਣੇ 7 ਲੋਕਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਵੱਖ-ਵੱਖ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਐੱਫ.ਐੱਫ. ਰੋਡ ਐੱਫ.ਸੀ.ਆਈ. ਗਡਾਊਨ ਟਿਵਾਣਾ ਕਲਾਂ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਦੇਵ ਸਿੰਘ ਉਰਫ ਦੇਬੂ ਪੁੱਤਰ ਹਰਨਾਮ ਸਿੰਘ, ਕਾਲੂ ਪੁੱਤਰ ਭਗਵਾਨ ਸਿੰਘ, ਸ਼ਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ ਜੋ ਚੋਰੀਆਂ ਕਰਨ ਦੇ ਆਦੀ ਹਨ, ਅੱਜ ਵੀ ਚੋਰੀ ਕੀਤੀ ਮੋਟਰਾਂ ਵੇਚਣ ਲਈ ਜਲਾਲਾਬਾਦ ਨੂੰ ਆ ਰਹੇ ਹਨ।
ਇਹ ਵੀ ਪੜ੍ਹੋ : ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ, ਕਾਰ 'ਚੋਂ ਮਿਲੀ ਲਾਸ਼, ਹਾਦਸਾ ਜਾਂ ਖੁਦਕੁਸ਼ੀ, ਜਾਂਚ 'ਚ ਜੁਟੀ ਪੁਲਸ
ਉਨ੍ਹਾਂ ਕਿਹਾ ਕਿ ਮੁਖ਼ਬਰ ਦੀ ਇਤਲਾਹ ’ਤੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ 2 ਮੋਟਰਾਂ ਬਰਾਮਦ ਕੀਤੀਆਂ ਗਈਆਂ। ਬੀਤੀ 2 ਸਤੰਬਰ ਸ਼ਾਮ ਨੂੰ ਸ਼ਕੁੰਤਲਾ ਰਾਣੀ ਪਤਨੀ ਹਰਮੇਸ਼ ਕੁਮਾਰ ਵਾਸੀ ਸਵਾਹ ਵਾਲਾ ਐਕਟਿਵਾ ’ਤੇ ਆਪਣੀ ਦਰਾਣੀ ਨਾਲ ਸ਼ਹਿਰ ਤੋਂ ਸਾਮਾਨ ਲੈ ਕੇ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਸ਼ਨੀ ਦੇਵ ਮੰਦਰ ਨੂੰ ਕਰਾਸ ਕੀਤਾ ਤਾਂ ਮਗਰੋਂ ਇਕ ਮੋਟਰਸਾਈਕਲ ਜਿਸ 'ਤੇ 2 ਨੌਜਵਾਨ ਬੈਠੇ ਹੋਏ ਸਨ, ਨੇ ਟੱਕਰ ਮਾਰ ਕੇ ਐਕਟਿਵਾ ਰੋਕ ਲਈ। ਚੋਰਾਂ ਨੇ ਝਪਟ ਮਾਰ ਕੇ ਸ਼ਕੁੰਤਲਾ ਦਾ ਪਰਸ ਖੋਹ ਲਿਆ। ਮੌਕੇ ’ਤੇ ਖੜ੍ਹੇ ਲੋਕ ਚੋਰਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਚੋਰਾਂ ਦੀ ਪਛਾਣ ਮੰਟਾ ਪੁੱਤਰ ਤੇਜਾ ਸਿੰਘ ਵਾਸੀ ਜੈਮਲ ਵਾਲਾ ਅਤੇ ਰਮੇਸ਼ ਵਾਸੀ ਮੀਨੀਆ ਵਾਲਾ ਥਾਣਾ ਵੈਰੋ ਕਾ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਭੇਤਭਰੇ ਹਾਲਾਤ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਅਗਲੇ ਮਹੀਨੇ ਪੁੱਤਰ ਨੂੰ ਮਿਲਣ ਜਾਣਾ ਸੀ ਕੈਨੇਡਾ
ਨਸ਼ਾ ਤਸਕਰੀ ਦੇ ਤੀਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਵੇਰੇ ਲਗਭਗ 11.45 ਵਜੇ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਐੱਫ.ਐੱਫ. ਰੋਡ ਟਿਵਾਣਾ ਕਲਾਂ ਨੂੰ ਜਾ ਰਹੀ ਸੀ ਤਾਂ ਪਿੰਡ ਟਿਵਾਣਾ ਕਲਾਂ ਤੋਂ ਥੋੜ੍ਹਾ ਪਿੱਛੇ ਸੜਕ ਦੇ ਖੱਬੇ ਪਾਸੇ ਝਾੜੀਆਂ ’ਚ ਇਕ ਮੋਨਾ ਨੌਜਵਾਨ ਵਿਅਕਤੀ ਬੈਠਾ ਹੋਇਆ ਦਿਖਾਈ ਦਿੱਤਾ, ਜੋ ਪੁਲਸ ਨੂੰ ਦੇਖ ਕੇ ਭੱਜਣ ਲੱਗਾ ਤੇ ਆਪਣੀਕਮੀਜ਼ ’ਚੋਂ ਚਿੱਟੇ ਰੰਗ ਦੀ ਇਕ ਡੱਬੀ ਜ਼ਮੀਨ ’ਤੇ ਸੁੱਟ ਦਿੱਤੀ। ਖੋਲ੍ਹਣ 'ਤੇ ਉਸ ਵਿੱਚੋਂ 35 ਗ੍ਰਾਮ ਹੈਰੋਇਨ ਨਿਕਲੀ। ਫੜੇ ਗਏ ਮੁਲਜ਼ਮ ਦੀ ਪਛਾਣ ਸ਼ੇਰ ਸਿੰਘ ਉਰਫ ਸ਼ੇਰੀ ਪੁੱਤਰ ਜਸਵੰਤ ਸਿੰਘ ਵਾਸੀ ਟਿਵਾਣਾ ਕਲਾਂ ਵਜੋਂ ਹੋਈ। ਉਨ੍ਹਾਂ ਕਿਹਾ ਕਿ ਪੁਲਸ ਵੱਲੋ ਵੱਖ-ਵੱਖ ਮਾਮਲਿਆਂ ’ਚ ਗ੍ਰਿਫ਼ਤਾਰ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8