ਘਰ ਦੇ ਬਾਹਰ ਖੜ੍ਹੀ 22 ਦਿਨ ਪਹਿਲਾਂ ਖਰੀਦੀ ਕਾਰ ਦੇ ਚਾਰੋਂ ਟਾਇਰ ਚੋਰੀ

Sunday, Apr 03, 2022 - 04:08 PM (IST)

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ਦੁੱਗਰੀ ਫੇਜ਼-3 'ਚ ਸਥਿਤ ਜੇ. ਜੇ. ਇਨਕਲੇਵ ਵਿਖੇ ਘਰ ਦੇ ਬਾਹਰ ਖੜ੍ਹੀ 22 ਦਿਨ ਪਹਿਲਾਂ ਖਰੀਦੀ ਟਾਟਾ ਪੰਚ ਕਾਰ ਦੇ ਚਾਰੋਂ ਟਾਇਰ ਸਫੈਦ ਰੰਗ ਦੀ ਬਿਨਾਂ ਨੰਬਰ ਪਲੇਟ ਸਵਿਫਟ ਕਾਰ 'ਚ ਆਏ 2 ਚੋਰ ਚੋਰੀ ਕਰ ਕੇ ਲੈ ਗਏ। ਚੋਰੀ ਦੀ ਹਰਕਤ ਨੇੜੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਪੁਲਸ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

ਇਹ ਵੀ ਪੜ੍ਹੋ : ਬੇਕਾਬੂ ਥਾਰ ਨੇ ਰੇਹੜੀ ਨੂੰ ਟੱਕਰ ਮਾਰਦਿਆਂ ਐਕਟਿਵਾ ਚਾਲਕ ਨੂੰ ਦਰੜਿਆ

ਜਾਣਕਾਰੀ ਦਿੰਦਿਆਂ ਫਾਈਨਾਂਸ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਰੋਜ਼ਾਨਾ ਵਾਂਗ ਸ਼ੁੱਕਰਵਾਰ ਰਾਤ ਲਗਭਗ 10 ਵਜੇ ਘਰ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਸੀ। ਸਵੇਰ ਉੱਠ ਕੇ ਜਦੋਂ ਬਾਹਰ ਆਏ ਤਾਂ ਕਾਰ ਦੇ ਚਾਰੋਂ ਟਾਇਰ ਗਾਇਬ ਦੇਖ ਕੇ ਦੰਗ ਰਹਿ ਗਏ। ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਰਾਤ ਲਗਭਗ 2.30 ਵਜੇ ਸਵਿਫਟ ਡਿਜ਼ਾਇਰ ਕਾਰ 'ਚ 2 ਚੋਰ ਆਉਂਦੇ ਹਨ, ਜੋ ਪਹਿਲਾਂ ਕਾਰ ਦੇ ਚਾਰੋਂ ਟਾਇਰਾਂ ਦੇ ਪੇਚ ਖੋਲ੍ਹ ਕੇ ਕੁਝ ਦੂਰ ਜਾ ਕੇ ਕਾਰ ਵਿਚ ਬੈਠ ਜਾਂਦੇ ਹਨ, ਫਿਰ ਕੁਝ ਸਮੇਂ ਬਾਅਦ ਵਾਪਸ ਆ ਕੇ ਟਾਇਰ ਖੋਲ੍ਹ ਕੇ ਲੈ ਜਾਂਦੇ ਹਨ।

PunjabKesari

ਇਹ ਵੀ ਪੜ੍ਹੋ : ਮਿਲਾਵਟਖ਼ੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸਿਹਤ ਮੰਤਰੀ ਦਾ ਵੱਡਾ ਬਿਆਨ

ਚੋਰਾਂ ਵੱਲੋਂ ਇਕੱਠੇ 3 ਕਾਰਾਂ ਦੇ ਟਾਇਰ ਚੋਰੀ ਕੀਤੇ ਗਏ ਹਨ। ਚੋਰਾਂ ਵੱਲੋਂ ਕੋਲ ਹੀ ਸਥਿਤ ਐੱਮ. ਆਈ. ਜੀ. ਫਲੈਟ ਵਿਚ ਰਹਿਣ ਵਾਲੇ ਬੈਂਕ ਮੈਨੇਜਰ ਦੀ ਕਾਰ ਦੇ ਵੀ ਟਾਇਰ ਚੋਰੀ ਕਰ ਲਏ ਗਏ। ਬੈਂਕ ਮੈਨੇਜਰ ਗਜਾਨੰਦ ਨੌਕਰੀ ਦੌਰਾਨ ਜੈਪੁਰ ਰਹਿ ਰਿਹਾ ਹੈ, ਪਰਿਵਾਰ 'ਚ ਕਿਸੇ ਹੋਰ ਵਿਅਕਤੀ ਨੂੰ ਕਾਰ ਨਾ ਚਲਾਉਣੀ ਆਉਣ ਕਾਰਨ ਕਾਫੀ ਸਮੇਂ ਤੋਂ ਬਾਹਰ ਖੜ੍ਹੀ ਸੀ। ਚੋਰ ਉਨ੍ਹਾਂ ਦੇ ਵੀ ਚਾਰੋਂ ਟਾਇਰ ਚੋਰੀ ਕਰ ਕੇ ਲੈ ਗਏ। ਨਾਲ ਹੀ ਇਲਾਕੇ ਵਿਚ ਇਕ ਹੋਰ ਵਿਅਕਤੀ ਦੀ ਕਾਰ ਦੇ ਵੀ ਟਾਇਰ ਚੋਰੀ ਕੀਤੇ ਗਏ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Gurminder Singh

Content Editor

Related News