ਖੇਤ ਦੀ ਮੋਟਰ ਵਾਲੀ ਕੋਠੀ ’ਚੋਂ ਸਾਮਾਨ ਚੋਰੀ, 2 ਖਿਲਾਫ ਮਾਮਲਾ ਦਰਜ
Friday, Dec 14, 2018 - 01:03 AM (IST)

ਬੱਧਨੀ ਕਲਾਂ, (ਬੱਬੀ)- ਪਿੰਡ ਲੋਪੋਂ ਵਿਖੇ ਇਕ ਕਿਸਾਨ ਦੇ ਖੇਤ ’ਚ ਮੋਟਰ ਵਾਲੀ ਕੋਠੀ ’ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਪਿੰਡ ਦੇ ਹੀ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀਡ਼ਤ ਵਿਅਕਤੀ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਜੱਟ ਸਿੱਖ ਵਾਸੀ ਲੋਪੋਂ ਨੇ ਪੁਲਸ ਚੌਂਕੀ ਲੋਪੋ ਵਿਖੇ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਜਦੋਂ ਉਹ ਸਵੇਰੇ 6 ਵਜੇ ਦੇ ਕਰੀਬ ਆਪਣੇ ਖੇਤ ਗੇਡ਼ਾ ਮਾਰਨ ਲਈ ਗਿਆ ਤਾਂ ਉਸ ਦੇ ਖੇਤ ਦੀ ਮੋਟਰ ਵਾਲੀ ਕੋਠੀ ਦਾ ਰੋਸ਼ਨਦਾਨ ਤੋਡ਼ਿਆ ਪਿਆ ਸੀ ਤੇ ਬਾਹਰ ਕੁਝ ਸਾਮਾਨ ਖਿਲਰਿਆ ਹੋਇਆ ਸੀ ਜਦੋਂ ਦਰਵਾਜਾ ਖੋਲ ਕਿ ਮੈਂ ਕੋਠੀ ਅੰਦਰ ਗਿਆ ਤਾਂ ਦੋ ਇੰਜਨ ਵਾਲੇ ਅਤੇ ਇਕ ਬਗੈਰ ਇੰਜਨ ਦੇ ਕੁੱਲ ਤਿੰਨ ਸਪਰੇਅ ਪੰਪ ਚੋਰੀ ਹੋ ਚੁੱਕੇ ਸਨ ਤੇ ਉਥੇ ਵੀ ਹੋਰ ਸਾਮਾਨ ਖਿਲਰਿਆ ਪਿਆ ਸੀ, ਜਦੋਂ ਮੈਂ ਪਿੰਡ ਆ ਕਿ ਪਡ਼ਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਮੇਰੇ ਖੇਤ ’ਚ ਚੋਰੀ ਕੀਤੀ ਗਈ ਹੈ। ਪੁਲਸ ਵੱਲੋਂ ਪੀਡ਼ਤ ਵਿਅਕਤੀ ਦੀ ਸ਼ਿਕਾਇਤ ਨੂੰ ਗੰਭੀਰਤਾਂ ਨਾਲ ਲੈਂਦਿਆਂ ਜਗਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੁਲਵੰਤ ਸਿੰਘ ਅਤੇ ਧਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੋਪੋਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਹੋਲਦਾਰ ਚਮਕੌਰ ਸਿੰਘ ਵਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।