ਮਾਮੂਲੀ ਗੱਲ ਨੂੰ ਲੈ ਕੇ ਚੱਲਦੀ ਰੇਲਗੱਡੀ ਤੋਂ ਨੌਜਵਾਨ ਨੂੰ ਸੁੱਟਿਆ ਹੇਠਾਂ, ਇੰਟਰਵਿਊ ਲਈ ਜਾ ਰਿਹਾ ਸੀ ਅਹਿਮਦਾਬਾਦ

06/27/2024 6:35:39 PM

ਲੁਧਿਆਣਾ- ਲੁਧਿਆਣਾ 'ਚ ਇਕ ਨੌਜਵਾਨ ਨਾਲ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ 'ਚ ਕੁਝ ਲੋਕਾਂ ਨੇ ਨੌਜਵਾਨ ਨੂੰ ਚਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਨੌਜਵਾਨ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਹੈ। ਜ਼ਖ਼ਮੀ ਦੀ ਪਛਾਣ ਤੁਸ਼ਾਰ ਠਾਕੁਰ (23) ਵਾਸੀ ਗ੍ਰੇਟਰ ਕੈਲਾਸ਼ ਜੰਮੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਘਟਨਾ ਇੱਕ ਮਹੀਨਾ ਪਹਿਲਾਂ ਦੀ ਹੈ। ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਹੁਣ ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਨੌਜਵਾਨ ਬਿਆਨ ਦੇਣ ਦੀ  ਸਥਿਤੀ 'ਚ ਨਹੀਂ ਸੀ। ਉਹ ਸਰਵਿਸ ਸਿਲੈਕਸ਼ਨ ਬੋਰਡ (SSB) ਦੀ ਇੰਟਰਵਿਊ ਲਈ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਤੁਸ਼ਾਰ ਨੇ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਕੁਝ ਨੌਜਵਾਨਾਂ ਨੂੰ ਸਿਗਰਟ ਪੀਣ ਤੋਂ ਰੋਕਿਆ। ਇਸ ਤੋਂ ਬਾਅਦ ਉਸ ਦੀ ਉਕਤ ਨੌਜਵਾਨ ਨਾਲ ਬਹਿਸ ਹੋ ਗਈ।

ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਇੱਕ ਮਹੀਨੇ ਬਾਅਦ ਤੁਸ਼ਾਰ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਅਤੇ ਉਸਨੇ ਪੁਲਸ ਨੂੰ ਇੱਕ ਬਿਆਨ ਟਾਈਪ ਕਰਕੇ ਈ-ਮੇਲ ਰਾਹੀਂ ਭੇਜਿਆ। ਉਸ ਨੇ ਦੱਸਿਆ ਕਿ ਟਰੇਨ 'ਚ ਮੈਂ ਵਾਸ਼ਰੂਮ ਗਿਆ ਸੀ। ਉੱਥੇ ਮੇਰੀ ਉਮਰ ਦੇ ਤਿੰਨ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਵਿੱਚ ਇੱਕ ਪੱਗ ਵਾਲਾ ਆਦਮੀ ਵੀ ਸੀ। ਉਹ ਸਿਗਰਟ ਪੀ ਰਿਹਾ ਸੀ। ਮੈਂ ਉਸਨੂੰ ਟ੍ਰੇਨ ਦੇ ਅੰਦਰ ਸਿਗਰਟ ਨਾ ਪੀਣ ਲਈ ਕਿਹਾ। ਇਸ ਦੌਰਾਨ ਤਿੰਨੋਂ ਮੁੰਡਿਆਂ ਨੇ ਮੈਨੂੰ ਫੜ ਲਿਆ ਅਤੇ ਚਲਦੀ ਰੇਲਗੱਡੀ ਤੋਂ ਧੱਕਾ ਦੇ ਦਿੱਤਾ।  ਮੈਂ ਲਗਭਗ ਇੱਕ ਮਹੀਨੇ ਤੋਂ ਵੈਂਟੀਲੇਟਰ 'ਤੇ ਸੀ। ਉਸ ਨੇ ਦੱਸਿਆ ਕਿ ਉਸ ਦਾ ਬੈਗ ਵੀ ਟਰੇਨ 'ਚ ਹੀ ਰਹਿ ਗਿਆ ਸੀ ਅਤੇ  ਵਿੱਦਿਅਕ ਸਰਟੀਫਿਕੇਟ ਬੈਗ 'ਚ ਸਨ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਫੌਜ 'ਚ ਭਰਤੀ ਹੋਣਾ ਚਾਹੁੰਦਾ ਸੀ ਤੁਸ਼ਾਰ

ਤੁਸ਼ਾਰ ਦੇ ਪਿਤਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਜੰਮੂ ਵਿੱਚ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਹੈ। ਉਸ ਦਾ ਪੁੱਤਰ 19 ਮਈ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੰਮੂ ਐਕਸਪ੍ਰੈਸ ਵਿੱਚ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਤੁਸ਼ਾਰ ਦਾ ਐਸਐਸਬੀ ਇੰਟਰਵਿਊ ਅਹਿਮਦਾਬਾਦ ਵਿੱਚ ਹੋਣਾ ਸੀ। ਉਹ ਫੌਜੀ ਅਫਸਰ ਬਣਨਾ ਚਾਹੁੰਦਾ ਸੀ, ਪਰ ਹੁਣ ਸ਼ਾਇਦ ਉਹ ਕਦੇ ਤੁਰ ਨਹੀਂ ਸਕੇਗਾ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ। ਇਸ ਤੋਂ ਪਹਿਲਾਂ ਵੀ ਤੁਸ਼ਾਰ ਨੇ ਭਾਰਤੀ ਹਵਾਈ ਸੈਨਾ ਲਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕੀਤੀ ਸੀ ਪਰ ਉਸ ਦਾ ਜਨੂੰਨ ਫੌਜ ਵੱਲ ਜ਼ਿਆਦਾ ਸੀ। ਇਸ ਲਈ ਉਸਨੇ ਦੁਬਾਰਾ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ

ਇਸ ਮਾਮਲੇ 'ਤੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਜੀ. ਆਰ. ਪੀ ਨੇ ਤੁਸ਼ਾਰ ਦੇ ਬਿਆਨ ਦਰਜ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਡਾਕਟਰਾਂ ਨੇ ਉਸ ਨੂੰ 6 ਵਾਰ ਅਨਫਿਟ ਕਰਾਰ ਦਿੱਤਾ। ਹੁਣ ਜਦੋਂ ਸ਼ਿਕਾਇਤ ਮਿਲੀ ਹੈ ਤਾਂ ਸਟੇਸ਼ਨ ਅਤੇ ਆਸਪਾਸ ਦੇ ਸੀ. ਸੀ. ਟੀ. ਵੀ ਚੈੱਕ ਕੀਤੇ ਜਾਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News