13 ਸਾਲਾ ਕੁੜੀ ਨੇ ਚੌਕੀ ਇੰਚਾਰਜ ’ਤੇ ਲਾਇਆ ਜਬਰ-ਜ਼ਿਨਾਹ ਦਾ ਦੋਸ਼
Saturday, Aug 07, 2021 - 11:45 AM (IST)

ਲੁਧਿਆਣਾ (ਤਰੁਣ) : 13 ਸਾਲ ਦੀ ਇਕ ਨਾਬਾਲਗ ਕੁੜੀ ਨੇ ਪੰਜਾਬ ਪੁਲਸ ਦੇ ਇਕ ਚੌਕੀ ਇੰਚਾਰਜ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ। ਕੁੜੀ ਨੇ ਦੂਜਾ ਦੋਸ਼ ਲਗਾਉਂਦੇ ਹੋਏ ਦੱਸਿਆ ਕਿ 15 ਦਿਨ ਪਹਿਲਾਂ ਉਸ ਦੀ ਸਹੇਲੀ ਦੇ ਬੁਆਏਫ੍ਰੈਂਡ ਨੇ ਵੀ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ, ਜਿਸ ਵਿਚ ਉਸ ਦੀ ਸਹੇਲੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀ ਸ਼ਰਮਨਾਕ ਘਟਨਾ, 3 ਸਾਲਾ ਮਾਸੂਮ ਬੱਚੀ ਨਾਲ ਮਤਰੇਏ ਪਿਓ ਨੇ ਕੀਤਾ ਜਬਰ-ਜ਼ਿਨਾਹ
ਚਾਈਲਡ ਕੇਅਰ ਹੋਮ ਵਿਚ ਭਰਤੀ ਕੁੜੀ ਨੇ ਕਿਸੇ ਤਰ੍ਹਾਂ ਨਾਲ ਗੱਲ ਪਰਿਵਾਰ ਵਾਲਿਆਂ ਤੱਕ ਪਹੁੰਚਾਈ ਅਤੇ ਸਾਰਾ ਮਾਜਰਾ ਜਨਤਕ ਹੋਇਆ। ਕੇਸ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਧਿਆਨ ਵਿਚ ਆਇਆ ਅਤੇ ਉਨ੍ਹਾਂ ਨੇ ਕੇਸ ਏ. ਡੀ. ਸੀ. ਪੀ-1 ਪ੍ਰਗਿਆ ਜੈਨ ਦੇ ਸਪੁਰਦ ਕੀਤਾ ਹੈ।
ਇਹ ਵੀ ਪੜ੍ਹੋ : ਤਿੰਨ ਥਰਮਲਾਂ ਨਾਲ ਬਿਜਲੀ ਸਮਝੌਤੇ ਰੱਦ ਹੋਏ ਤਾਂ ਪੰਜਾਬ ਨੂੰ ਦੇਣੇ ਪੈਣਗੇ 10,590 ਕਰੋੜ ਰੁਪਏ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ