ਬਜ਼ੁਰਗ ਅੌਰਤ ਨੇ ਘਰ ’ਚ ਫਾਹ ਲਾ ਕੇ ਦਿੱਤੀ ਜਾਨ

Wednesday, Oct 17, 2018 - 05:09 AM (IST)

ਬਜ਼ੁਰਗ ਅੌਰਤ ਨੇ ਘਰ ’ਚ ਫਾਹ ਲਾ ਕੇ ਦਿੱਤੀ ਜਾਨ

ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-41 ਸਥਿਤ ਘਰ ’ਚ ਬਜ਼ੁਰਗ ਅੌਰਤ ਨੇ ਸੋਮਵਾਰ ਰਾਤ ਨੂੰ ਫਾਹ ਲੈ ਲਿਆ। ਮ੍ਰਿਤਕਾ ਦੀ ਪਛਾਣ ਹਰਮੀਤ ਕੌਰ (62) ਵਜੋਂ ਹੋਈ। ਮੁੱਢਲੀ ਜਾਂਚ ’ਚ ਪਤਾ  ਲੱਗਾ ਕਿ ਅੌਰਤ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੀ ਸੀ। 
ਸੈਕਟਰ-39 ਥਾਣਾ ਪੁਲਸ ਨੇ  ਅੌਰਤ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।  ਹਰਮੀਤ ਕੌਰ ਸੋਮਵਾਰ ਰਾਤ  10 ਵਜੇ ਖਾਣਾ ਖਾ ਕੇ ਕਮਰੇ ’ਚ ਗਈ ਸੀ ਪਰ ਮੰਗਲਵਾਰ ਸਵੇਰੇ ਉਹ ਕਮਰੇ ’ਚੋਂ ਬਾਹਰ ਨਹੀਂ ਆਈ। ਬੇਟੇ ਦੀ ਪਤਨੀ ਪੂਜਾ ਜਦੋਂ ਸੱਸ ਨੂੰ ਉਠਾਉਣ ਗਈ ਤਾਂ ਉਸ ਨੇ ਦੇਖਿਆ ਕਿ ਸੱਸ ਨੇ ਪੱਖੇ ਨਾਲ ਫਾਹ ਲਿਅਾ ਹੋਇਆ ਸੀ। ਉਨ੍ਹਾਂ  ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। 


Related News