ਦੇਸ਼ ਦਾ ਚੌਕੀਦਾਰ ਹੀ ਚੋਰ ਹੈ : ਧਰਮਸੌਤ

Sunday, Mar 17, 2019 - 08:59 PM (IST)

ਦੇਸ਼ ਦਾ ਚੌਕੀਦਾਰ ਹੀ ਚੋਰ ਹੈ : ਧਰਮਸੌਤ

ਚੰਡੀਗੜ੍ਹ, (ਕਮਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਭਾਜਪਾ ਆਗੂਆਂ ਵਲੋਂ ਆਪਣੇ ਟਵਿਟਰ ਅਕਾਊਂਟ 'ਤੇ ਆਪਣੇ ਨਾਂ ਅੱਗੇ ਚੌਕੀਦਾਰ ਸ਼ਬਦ ਲਿਖੇ ਜਾਣ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਭਾਜਪਾ ਦਾ ਇਕ ਨਵਾਂ ਜੁਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵਲੋਂ ਅਜਿਹਾ ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕਿਸੇ ਵਿਅਕਤੀ ਵਲੋਂ ਆਪਣੇ ਨਾਂ  ਅੱਗੇ ਚੌਕੀਦਾਰ ਲਿਖ ਲੈਣ ਨਾਲ ਕੋਈ ਚੌਕੀਦਾਰ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਫ਼ੇਲ ਸੌਦੇ 'ਚ ਵੱਡਾ ਘਪਲਾ ਕਰਵਾ ਕੇ ਚੌਕੀਦਾਰ ਸ਼ਬਦ ਦੀ ਤੌਹੀਨ ਕੀਤੀ ਹੈ ਤੇ ਹੁਣ ਜਦੋਂ ਸਭ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼ ਦਾ ਚੌਕੀਦਾਰ ਚੋਰ ਹੈ ਤਾਂ ਹੁਣ ਉਹ ਅਤੇ ਉਸ ਦੇ ਸਾਥੀ ਆਪਣੇ ਟਵਿਟਰ ਅਕਾਊਂਟ 'ਤੇ ਅਜਿਹਾ ਸ਼ੋਸ਼ਾ ਛੱਡ ਕੇ ਦੇਸ਼ ਦੀ ਜਨਤਾ ਦਾ ਧਿਆਨ ਰਾਫ਼ੇਲ ਸੌਦੇ 'ਚ ਕੀਤੀ ਹੇਰਾਫੇਰੀ ਤੋਂ ਹਟਾਉਣਾ ਚਾਹੁੰਦੇ ਹਨ। 
ਉਨ੍ਹਾਂ ਕਿਹਾ ਕਿ ਰਾਫ਼ੇਲ ਸੌਦੇ 'ਚ ਘਿਰੀ ਮੋਦੀ ਸਰਕਾਰ ਲੋਕ ਸਭਾ ਚੋਣਾਂ ਜਿੱਤਣ ਵਾਸਤੇ ਅੱਕੀ ਪਲਾਹੀਂ ਹੱਥ-ਪੈਰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਘਬਰਾਈ ਹੋਈ ਹੈ ਅਤੇ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂਆਂ ਵਲੋਂ ਆਪਣੇ ਟਵਿਟਰ ਅਕਾਊਂਟਸ 'ਤੇ ਅਜਿਹਾ ਕੀਤਾ ਗਿਆ ਹੈ, ਜਿਸ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਬਲਕਿ ਉਲਟਾ ਨੁਕਸਾਨ ਹੀ ਹੋਵੇਗਾ।


author

KamalJeet Singh

Content Editor

Related News