ਮਾਪਿਆਂ ਦੇ ਹੱਕ ’ਚ ‘ਬਾਲ ਦਿਵਸ’ ਮੌਕੇ ਬੱਚਿਆਂ ਨੇ ਕੱਢਿਆ ‘ਬਾਲ  ਰੋਸ ਮਾਰਚ’

Thursday, Nov 15, 2018 - 06:37 AM (IST)

ਪਟਿਆਲਾ, (ਜੋਸਨ, ਬਲਜਿੰਦਰ)– 14 ਨਵੰਬਰ ਪੂਰੇ ਭਾਰਤ ਵਿਚ ‘ਬਾਲ ਦਿਵਸ’ ਦੇ ਰੂਪ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਪਰ ਅੱਜ ਸੀ. ਐੱਮ. ਸਿਟੀ ਵਿਚ ਪਿਛਲੇ 39 ਦਿਨਾਂ ਤੋਂ ਆਪਣੀਆਂ ਪੂਰੀਆਂ ਤਨਖਾਹਾਂ ਲੈਣ ਲਈ ਧਰਨਾ ਲਾਈ ਬੈਠੇ ਅਧਿਆਪਕਾਂ ਦੇ ਬੱਚੇ ਸਡ਼ਕਾਂ ’ਤੇ ਆ ਗਏ। 
ਇਨ੍ਹਾਂ ਬੱਚਿਆਂ ਨੇ ਅੱਜ ‘ਬਾਲ ਦਿਵਸ’ ਲਾਲ ਸਿੰਘ ਦੀ ਕੋਠੀ ਤੱਕ  ‘ਬਾਲ  ਰੋਸ ਮਾਰਚ’ ਕਰਦੇ ਹੋਏ ਮਨਾਇਆ। ਕਾਂਗਰਸ ਦੇ ‘ਬਾਲ ਦਿਵਸ’ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਅਧਿਆਪਕਾਂ ਨੇ ਦੁਸਹਿਰਾ, ਕਰਵਾਚੌਥ ਤੇ ਦੀਵਾਲੀ ਵਰਗੇ  ਤਿਉਹਾਰ ਸਡ਼ਕਾਂ ’ਤੇ ਹੀ ਮਨਾਏ ਹਨ। ਅੱਜ ਦੇ ‘ਬਾਲ ਦਿਵਸ’ ਨੂੰ ਵੀ ਸਡ਼ਕ ’ਤੇ ਹੀ ਮਨਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਹੈ।
 ®ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਾਰੇ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਸੰਘਰਸ਼ੀ ਅਧਿਆਪਕਾਂ ਦੀਆਂ ਮੁਅੱਤਲੀਆਂ, ਟਰਮੀਨੇਸ਼ਨਾਂ ਅਤੇ ਜਬਰੀ ਬਦਲੀਆਂ ਕਰ ਕੇ ਸੂਬੇ ’ਚ ਜਮਹੂਰੀ ਹੱਕਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੇ ਮੁਲਾਜ਼ਮ ਫੈੱਡਰੇਸ਼ਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ’ਚ ਹੋਰਨਾਂ ਮੰਤਰੀਆਂ, ਕਾਂਗਰਸੀ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਦਿਆਂ 18 ਨਵੰਬਰ ਨੂੰ ਸੂਬੇ ਵਿਚ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਚੋਣ ਹਲਕਿਆਂ ਵਿਚ ਇਕੋ ਦਿਨ 2 ਵੱਡੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸਾਂਝਾ ਮੋਰਚਾ  ਦੇ ਕਨਵੀਨਰ ਦਵਿੰਦਰ ਸਿੰਘ ਪੂਨੀਆਂ, ਸੁਖਵਿੰਦਰ ਸਿੰਘ ਚਾਹਲ, ਤਜਿੰਦਰ ਸਿੰਘ ਤੇਜੀ,  ਅਮਨਦੀਪ ਸ਼ਰਮਾ, ਲਾਭ ਸਿੰਘ ਅਕਲੀਆ, ਗੁਰਮੀਤ ਸੁੱਖਪੁਰ, ਜਤਿੰਦਰ ਸਿੰਘ, ਸੁਖਦੇਵ  ਡਾਨਸੀਵਲ, ਮੁਕੇਸ਼ ਕੁਮਾਰ, ਮਦਨ ਲਾਲ ਸੈਣੀ, ਜਸਵੀਰ ਕੌਰ ਨੱਤ ਤੇ ਹਰਭਗਵਾਨ ਭਿੱਖੀ ਨੇ ਸਰਕਾਰ  ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਹੱਲ ਨਹੀਂ ਕਰਦੀ ਤਾਂ ਉਹ  ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਰਾਜਪੁਰਾ ਤੇ ਸਮਾਣਾ ਵਿਖੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਦਾ ਕੀਤਾ ਘਿਰਾਓ
ਸਮਾਣਾ,  (ਦਰਦ)-ਸਾਂਝੇ  ਅਧਿਆਪਕ ਮੋਰਚੇ ਦੀ ਅਗਵਾਈ ’ਚ  ਅੱਜ ਨੇਤਾਵਾਂ ਨੇ ਕਿਹਾ ਕਿ ਅੱਜ ਰਾਜਪੁਰਾ ਤੇ  ਸਮਾਣਾ ਵਿਖੇ ਕਾਂਗਰਸੀ ਵਿਧਾਇਕਾਂ ਦਾ ਘਿਰਾਓ ਕੀਤਾ ਗਿਆ ਹੈ। ਅੱਜ ਐੱਮ. ਐੱਲ. ਏ. ਨਿਰਮਲ ਸਿੰਘ ਸ਼ੁਤਰਾਣਾ ਦੀ ਸਥਾਨਕ  ਰਿਹਾਇਸ਼ ਦਾ ਘਿਰਾਓ ਕਰ ਕੇ ਵੱਡੀ ਗਿਣਤੀ ’ਚ ਇਕੱਠੇ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਧਾਇਕ ਦੇ ਘਰ ਜਾਂਦੇ ਸਮੇਂ ਨਗਰ ਕੌਂਸਲ ਦਫਤਰ ਨੇਡ਼ੇ ਪੁਲਸ ਵੱਲੋਂ ਲਾਏ  ਬੈਰੀਕੇਡਾਂ ਨੂੰ ਤੋਡ਼ ਕੇ ਅਧਿਆਪਕ ਅੱਗੇ ਵਧ ਗਏ।  ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ  ਆਗੂਆਂ ਬਿਕਰਮਦੇਵ ਸਿੰਘ (ਡੀ. ਟੀ. ਐੱਫ), ਜਸਵਿੰਦਰ ਸਿੰਘ (ਜੀ. ਟੀ. ਯੂ.), ਰਾਜਿੰਦਰ  ਸਮਾਣਾ (ਐੱਸ. ਐੱਸ. ਏ. ਰਮਸਾ), ਇੰਦਰਵੀਰ ਸਿੰਘ (ਸਿੱਖਿਆ ਪ੍ਰੋਵਾਈਡਰ), ਹਨੀ ਗਰਗ  (ਕੰਪਿਊਟਰ ਫੈਕਲਟੀ), ਹਰਭਜਨ ਸਿੰਘ ਬੁੱਟਰ (ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ),  ਅਮਰੀਕ ਘੱਗਾ (ਬੀ. ਕੇ. ਯੂ. ਉਗਰਾਹਾਂ), ਦਰਸ਼ਨ ਸਿੰਘ ਰੌਂਗਲਾ (ਪੀ. ਐੱਸ. ਐੱਸ.  ਫੈਡਰੇਸ਼ਨ), ਕੁਲਵੀਰ ਸਿੰਘ ਟੋਡਰਪੁਰ (ਨੌਜਵਾਨ ਭਾਰਤ ਸਭਾ), ਕ੍ਰਿਸ਼ਨ ਸਿੰਘ ਵੋਹਰਾ  (ਮੁਲਾਜ਼ਮ ਫਰੰਟ ਪੰਜਾਬ), ਕਰਮਿੰਦਰ ਸਿੰਘ (ਈ. ਜੀ. ਐੱਸ./ਏ. ਆਈ. ਈ. ਆਰ./ਐੱਸ. ਟੀ.  ਆਰ.), ਹਰਵਿੰਦਰ ਸਿੰਘ ਨੇ ਐੱਮ. ਐੱਲ. ਏ. ਨਿਰਮਲ ਸਿੰਘ ਸ਼ੁਤਰਾਣਾ ਰਾਹੀਂ ਮੁੱਖ ਮੰਤਰੀ  ਪੰਜਾਬ ਦੇ ਨਾਂ ਅਧਿਆਪਕਾਂ ਅਤੇ ਸਕੂਲੀ ਸਿੱਖਿਆ ਨਾਲ ਸਬੰਧਤ ਮੰਗ-ਪੱਤਰ ਦਿੱਤਾ। ਇਸ ਮੌਕੇ  ਕਮਲ ਨੈਣ, ਜੀਵਨਜੋਤ ਸਿੰਘ, ਸਤਪਾਲ ਸਿੰਘ, ਮਨਜਿੰਦਰ ਸਿੰਘ ਗੋਲਡੀ, ਮੁਖਤਿਆਰ ਸਿੰਘ  ਦੁੱਲਡ਼, ਸੁਖਵਿੰਦਰ ਸਿੰਘ, ਬਖਸ਼ੀਸ਼ ਸਿੰਘ, ਜਸਪਾਲ ਚੌਧਰੀ ਤੇ ਮਨਜੀਤ ਸਿੰਘ ਨਿਆਲ (ਜ਼ਿਲਾ  ਪ੍ਰਧਾਨ) ਆਦਿ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕੀਤਾ।
 ਰਾਜਪੁਰਾ,  (ਜ. ਬ.)-ਅਧਿਆਪਕ ਆਗੂਆਂ ਵੱਲੋਂ  ਮੰਗਾਂ ਦੇ ਸਬੰਧ ’ਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਧਰਨੇ ਦੌਰਾਨ ਅਧਿਆਪਕ ਆਗੂ ਐੱਸ. ਐੱਸ. ਏ. ਰਮਸਾ ਦੇ ਪ੍ਰਧਾਨ ਭਰਤ ਕੁਮਾਰ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਮਨੋਜ ਕੁਮਾਰ, ਸੰਦੀਪ ਕੁਮਾਰ, ਦਰਸ਼ਨ ਸਿੰਘ ਬੱਲੋਮਾਜਰਾ ਤੇ ਬਲਬੀਰ ਸਿੰਘ ਸਮੇਤ ਹੋਰਨਾਂ ਨੇ  ਐੱਸ. ਡੀ. ਐੱਮ. ਰਾਜਪੁਰਾ ਸ਼ਿਵ ਕੁਮਾਰ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ’ਚ ਮਨੋਜ ਕੁਮਾਰ, ਮਨਪ੍ਰੀਤ ਸਿੰਘ, ਸੰਦੀਪ ਕੁਮਾਰ, ਸਰਬਜੀਤ ਸਿੰਘ, ਜਸਵਿੰਦਰ ਕੌਰ, ਰਾਜਵੀਰ ਕੌਰ ਤੇ  ਬਲਜਿੰਦਰ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।


Related News