ਠੰਡ ਦੀ ‘ਰਫਤਾਰ’ ਹੋਈ ‘ਤੇਜ਼’, ਟਰੇਨਾਂ ਦਾ ਪਹੀਆ ਹੋਇਆ ਜਾਮ

12/13/2018 5:49:25 AM

ਲੁਧਿਆਣਾ, (ਸਲੂਜਾ)- ਪਹਾਡ਼ੀ ਇਲਾਕਿਆਂ ’ਚ ਬਰਫਬਾਰੀ ਤੇ ਮੈਦਾਨੀ ਖੇਤਰਾਂ ’ਚ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੁੰਦਿਅਾਂ ਹੀ ਸੀਤ ਲਹਿਰ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰ ਤੋਂ ਲੈ ਕੇ ਦੇਰ ਸ਼ਾਮ ਤਕ ਸੀਤ ਲਹਿਰ ਦੇ ਪ੍ਰਕੋਪ ਨਾਲ ਲੁਧਿਆਣਵੀ ਠੁਰ-ਠੁਰ ਕਰਦੇ ਰਹੇ। ਸਥਾਨਕ ਨਗਰੀ ਦੇ ਕੁਝ ਇਲਾਕਿਆਂ ਵਿਚ ਅੱਜ ਹਲਕੀ ਬਾਰਿਸ਼ ਹੋਈ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 17.4 ਤੇ ਘੱਟ ਤੋਂ ਘੱਟ 10.4 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ’ਚ ਨਮੀ ਦੀ ਮਾਤਰਾ 88 ਤੇ ਸ਼ਾਮ ਨੂੰ 67 ਫੀਸਦੀ ਰਹੀ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਲਕੀ ਬਾਰਿਸ਼ ਤੇ ਦੇਰ ਰਾਤ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਹੈ।
ਕਈ ਟਰੇਨਾਂ ਰੱਦ ਤੇ ਕਈ ਚਲ ਰਹੀਆਂ ਘੰਟਿਆਂ ਦੀ ਦੇਰੀ ਨਾਲ
 ਲੁਧਿਆਣਾ, (ਸਲੂਜਾ)-ਕੋਹਰਾ ਡਿੱਗਣਾ ਸ਼ੁਰੂ ਹੁੰਦਿਅਾਂ ਹੀ ਟਰੇਨਾਂ ਦੀ ਰਫਤਾਰ ਹੌਲੀ ਹੋਣੀ ਸ਼ੁਰੂ ਹੋ ਗਈ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਕੋਹਰੇ ਕਾਰਨ ਟਰੇਨਾਂ ਦੇ ਲਗਾਤਾਰ ਤੇ ਦੇਰੀ ਨਾਲ ਚੱਲਣ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਸ ਵਾਰ ਫਿਰ ਧੁੰਦ ਡਿੱਗਣੀ ਸ਼ੁਰੂ ਹੁੰਦਿਅਾਂ ਹੀ ਰੇਲਵੇ ਨੂੰ ਪ੍ਰਮੁੱਖ ਤੇ ਲੰਬੀ  ਦੂਰੀ ਦੀਆਂ ਕਈ ਟਰੇਨਾਂ ਨੂੰ ਰੱਦ ਕਰਨਾ ਪੈ ਰਿਹਾ ਹੈ। ਟਰੇਨਾਂ ਦੇ ਰੱਦ ਹੋਣ ਕਾਰਨ ਜਿਥੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਰੇਲਵੇ ਨੂੰ ਵੀ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਬੁੱਧਵਾਰ ਨੂੰ ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ - 
ਟਰੇਨ ਨੰ.        ਦੇਰੀ 
13151        4 ਘੰਟੇ 34 ਮਿੰਟ
11077        3 ਘੰਟੇ 48ਮਿੰਟ
18101        5 ਘੰਟੇ 31 ਮਿੰਟ
12237        3 ਘੰਟੇ 05 ਮਿੰਟ
64551        1 ਘੰਟਾ 15 ਮਿੰਟ
12919        2 ਘੰਟੇ 10 ਮਿੰਟ
15211        2 ਘੰਟੇ 54 ਮਿੰਟ
 ਇਨ੍ਹਾਂ ਤੋਂ ਇਲਾਵਾ ਵੀ ਕਈ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲੀਆਂ।


Related News