ਤਰੁਣ ਚੁਘ ਮਣੀਪੁਰ ਵਿਧਾਇਕ ਦਲ ਦੀ ਚੋਣ ਲਈ ਆਬਜ਼ਰਵਰ ਨਿਯੁਕਤ

Monday, Feb 02, 2026 - 09:43 PM (IST)

ਤਰੁਣ ਚੁਘ ਮਣੀਪੁਰ ਵਿਧਾਇਕ ਦਲ ਦੀ ਚੋਣ ਲਈ ਆਬਜ਼ਰਵਰ ਨਿਯੁਕਤ

ਜੈਤੋ (ਪਰਾਸ਼ਰ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦੀ ਬੋਰਡ ਨੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਨੂੰ ਮਣੀਪੁਰ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਆਬਜ਼ਰਵਰ (ਨਿਗਰਾਨ) ਨਿਯੁਕਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ।


author

Inder Prajapati

Content Editor

Related News