ਰੇਪ ਕਾਂਡ : ਸਾਬਕਾ ਡੀ.ਆਈ. ਜੀ ਨੇ ਕੀਤੀ ਹੈਦਰਾਬਾਦ ਪੁਲਸ ਦੀ ਸ਼ਲਾਘਾ

12/8/2019 5:12:06 PM

ਤਲਵੰਡੀ ਸਾਬੋ (ਮਨੀਸ਼) : ਹੈਦਰਾਬਾਦ ਰੇਪ ਕਾਂਡ ਦੇ ਦੋਸ਼ੀਆਂ 'ਤੇ ਪੁਲਸ ਵੱਲੋਂ ਕੀਤੀ ਕਾਰਵਾਈ ਨੂੰ ਪੰਜਾਬ ਪੁਲਸ ਦੇ ਸਾਬਕਾ ਡੀ.ਆਈ.ਜੀ. ਨੇ ਸਰਕਾਰਾਂ ਅਤੇ ਅਦਾਲਤਾਂ ਦੇ ਮੂੰਹ 'ਤੇ ਚਪੇੜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਸਰਕਾਰਾਂ ਅਤੇ ਅਦਾਲਤਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਪੁਲਸ ਨੇ ਬਾਖੂਬੀ ਨਿਭਾਇਆ।

ਸਾਬਕਾ ਡੀ.ਆਈ.ਜੀ. ਨੇ ਹੈਦਰਾਬਾਦ ਪੁਲਸ ਦੀ ਬਲਾਤਕਾਰ ਦੇ ਦੋਸ਼ੀਆਂ 'ਤੇ ਕੀਤੀ ਕਰਵਾਈ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਹੀ ਨਿਆਂਪਾਲਿਕਾ ਨੂੰ ਸਵਾਲਾਂ ਦੇ ਘੇਰੇ ਅੰਦਰ ਖੜ੍ਹਾ ਕੀਤਾ। ਦੱਸ ਦੇਈਏ ਕਿ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।  


cherry

Edited By cherry