ਬੀਕਾਨੇਰ ਲੰਗਰ ਮਾਮਲੇ ''ਚ ਜਥੇਦਾਰ ਵਲੋਂ ਐੱਸ. ਜੀ. ਪੀ. ਸੀ. ਨੂੰ ਹੁਕਮ

Wednesday, Feb 05, 2020 - 03:42 PM (IST)

ਬੀਕਾਨੇਰ ਲੰਗਰ ਮਾਮਲੇ ''ਚ ਜਥੇਦਾਰ ਵਲੋਂ ਐੱਸ. ਜੀ. ਪੀ. ਸੀ. ਨੂੰ ਹੁਕਮ

ਤਲਵੰਡੀ ਸਾਬੋ (ਮੁਨੀਸ਼): ਹਲਕਾ ਤਲਵੰਡੀ ਸਾਬੋ ਦੀਆਂ ਸੰਗਤਾਂ ਵੱਲੋਂ ਕੈਂਸਰ ਹਸਪਤਾਲ ਬੀਕਾਨੇਰ ਚ ਪਿਛਲੇ 6 ਸਾਲਾਂ ਤੋਂ ਚਲਾਏ ਜਾ ਰਹੇ ਲੰਗਰ ਨੂੰ ਅਚਾਨਕ ਪ੍ਰਸਾਸ਼ਨ ਵੱਲੋਂ ਬੰਦ ਕਰਵਾਉਣ ਦੇ ਮਾਮਲੇ ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜਸਥਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਲੰਗਰ ਬਹਾਲੀ ਦੇ ਯਤਨ ਕਰੇ।ਉਕਤ ਪ੍ਰਗਟਾਵਾ ਸਿੰਘ ਸਾਹਿਬ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।


author

Shyna

Content Editor

Related News