ਸੁਪਰੀਮ ਕੋਰਟ ਨੇ ਫਰੀਦਕੋਟ ਦੀ 20 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ

07/29/2022 3:03:20 PM

ਫਰੀਦਕੋਟ : ਫਰੀਦਕੋਟ ਦੇ ਸਾਬਕਾ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਵਿਰਾਸਤ ਲਈ 30 ਸਾਲਾਂ ਤੋਂ ਚੱਲੀ ਆ ਰਹੀ ਕਾਨੂੰਨੀ ਲੜਾਈ 'ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਉਦੈ ਉਮੇਸ਼ ਲਲਿਤ , ਜਸਟਿਸ ਐੱਸ ਰਵਿੰਦਰ ਭੱਟ ਅਤੇ ਜਸਟਿਸ ਸਿਧਾਂਸ਼ੂ ਧੂਲੀਆ ਦੇ ਟ੍ਰੀਪਲ ਬੈਂਚ ਨੇ ਬੁੱਧਵਾਰ ਅਤੇ ਵੀਰਵਾਰ ਇਸ 'ਤੇ ਬਹਿਸ ਸੁਣੀ। ਬੈਂਚ ਨੇ ਕਿਹਾ ਕਿ ਵਸੀਅਤ ਉੱਤਰਾਧਿਕਾਰ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਹੋ ਚੁੱਕੀ ਹੈ ਅਤੇ ਹੁਕਮ ਰਾਖਵਾਂ ਹੈ। 

ਇਹ ਵੀ ਪੜ੍ਹੋ- 'ਚਿੱਟੇ' ਕਾਰਨ ਬਾਕਸਿੰਗ ਖਿਡਾਰੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, 5 ਖ਼ਿਲਾਫ਼ ਮਾਮਲਾ ਦਰਜ

ਦੱਸ ਦੇਈਏ ਕਿ 19 ਜੁਲਾਈ ਦੇ ਇੱਕ ਹੁਕਮ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਟੀਸ਼ਨਕਰਤਾਵਾਂ ਦੇ ਵੱਲੋਂ ਪੇਸ਼ਗੀ ਇੱਕ ਸੈਸ਼ਨ ਤੱਕ ਸੀਮਤ ਰਹੇਗੀ ਅਤੇ ਹਰ ਮਾਮਲੇ ਦਾ ਨਿਪਟਾਰਾ 2 ਦਿਨ ਵਿੱਚ ਕੀਤਾ ਜਾ ਸਕਦਾ ਹੈ। ਫਰੀਦਕੋਟ ਦੇ ਸਾਬਕਾ ਰਿਆਸਤ ਦੇ ਆਖ਼ਰੀ ਸ਼ਾਸਕ ਦੀ 20,000 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲੀ ਮਹਾਰਾਵਲ ਖੇਵਾਜੀ ਟਰੱਸਟ ਅਤੇ ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਵਿਚਕਾਰ ਇਹ ਲੜਾਈ ਇਸ ਖੇਤਰ ਦੇ ਕਾਨੂੰਨੀ ਇਤਿਹਾਸ ਵਿੱਚ ਸਭ ਤੋਂ ਲੰਮੀ ਲੜਾਈ ਵਿੱਚੋਂ ਇਕ ਕਹੀ ਜਾ ਸਕਦੀ ਹੈ। ਮਹਾਰਾਜਾ ਦੀ ਧੀ , ਅੰਮ੍ਰਿਤ ਕੌਰ ਨੇ ਵਸੀਅਤ ਨੂੰ ਚੁਣੌਤੀ ਦਿੰਦਿਆਂ ਸ਼ਾਹੀ ਸੰਪੱਤੀ ਜਿਸ ਵਿੱਚ ਕਿਲ੍ਹੇ, ਮਹਿਲ ਮਕਾਨ, ਸੈਂਕੜੇ ਏਕੜ ਪ੍ਰਮੁੱਖ ਜ਼ਮੀਨ, ਵਿਰਾਸਤੀ ਗਹਿਣੇ, ਵਿੰਟੇਜ ਕਾਰਾਂ ਅਤੇ ਇੱਕ ਮੋਟਾ ਬੈਂਕ ਬੈਲੰਸ ਸ਼ਾਮਲ ਹੈ, ਦੀ ਦੇਖਭਾਲ ਕਰਨ ਵਾਲੇ ਟਰੱਸਟ ਖ਼ਿਲਾਫ਼ ਜਾ ਕੇ ਖ਼ੁਦ ਨੂੰ ਉਸ ਦਾ ਹੱਕਦਾਰ ਕਿਹਾ ਸੀ। 

ਜ਼ਿਕਰਯੋਗ ਹੈ ਕਿ ਜੁਲਾਈ 2020 ਵਿੱਚ ਮਹਾਰਾਵਲ ਖੇਵਾਜੀ ਟਰੱਸਟ ਨੇ ਸੁਪਰੀਮ ਕੋਰਟ ਤੱਕ ਇਸ ਮਾਮਲੇ 'ਚ ਪਹੁੰਚ ਕੀਤੀ ਸੀ ਕਿਉਂਕਿ ਪੰਜਾਬ ਹਰਿਆਣਾ ਹਾਈਕੋਰਟ ਨੇ 1 ਜੂਨ 1982  ਬਰਾੜ ਦੀ ਵਸੀਅਤ ਨੂੰ ਜਾਅਲੀ ਕਰਾਰ ਦਿੱਤਾ ਸੀ। ਅਗਸਤ 2020 ਵਿੱਚ ਸੁਪਰੀਮ ਕੋਰਟ ਨੇ ਸਥਿਤ ਨੂੰ ਪਹਿਲਾਂ ਵਾਂਗ ਹੀ ਰੱਖਣ ਦੀ ਗੱਲ ਕਹੀ ਹੈ ਅਤੇ ਟਰੱਸਟ ਨੂੰ ਕੇਅਰਟੇਕਰ ਵਜੋਂ ਜਾਰੀ ਰਹਿਣ ਦੀ ਇਜ਼ਾਜਤ ਦਿੱਤੀ ਹੈ।  ਜੂਨ 2020 ਵਿੱਚ ਹਾਈ ਕੋਰਟ ਨੇ 1 ਜੂਨ ਨੂੰ ਚੰਡੀਗੜ੍ਹ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ ਸੀ, ਜਿਸ ਵਿੱਚ ਬਰਾੜ ਦੀ 20,000 ਕਰੋੜ ਰੁਪਏ ਦੀ ਜਾਇਦਾਦ ਵਿੱਚ ਉਸ ਦੀਆਂ ਦੋ ਧੀਆਂ ਅੰਮ੍ਰਿਤ ਕੌਰ, ਜਿਸ ਨੇ 1992 ਵਿੱਚ ਵਸੀਅਤ ਨੂੰ ਚੁਣੌਤੀ ਦਿੱਤੀ ਸੀ ਅਤੇ ਦੀਪਇੰਦਰ ਕੌਰ ਨੂੰ ਬਹੁਮਤ ਹਿੱਸਾ ਦਿੱਤਾ ਸੀ।

ਇਹ ਵੀ ਪੜ੍ਹੋ- ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜ਼ਖ਼ਮੀ ਹੋਏ ਬੱਚਿਆਂ ਦਾ ਪੰਜਾਬ ਸਰਕਾਰ ਕਰਵਾਏਗੀ ਮੁਫ਼ਤ ਇਲਾਜ

ਅਦਾਲਤ ਨੇ ਕਿਹਾ ਕਿ ਆਖਰੀ ਸ਼ਾਸਕ ਦੇ ਭਰਾ ਮਨਜੀਤ ਇੰਦਰ ਸਿੰਘ ਦੇ ਵਾਰਸਾਂ ਨੂੰ ਉਨ੍ਹਾਂ ਦੀ ਮਾਂ ਮਹਿੰਦਰ ਕੌਰ ਦਾ ਹਿੱਸਾ ਮਿਲੇਗਾ। ਵਸੀਅਤ ਬਾਰੇ ਚੱਲ ਰਹੇ ਵਿਵਾਦ 'ਚ ਅਦਾਲਤ ਨੂੰ ਇਹ ਪਤਾ ਲੱਗਾ ਸੀ ਕਿ ਟਰੱਸਟੀਆਂ ਨੇ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਵਸੀਅਤ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਜਿਸ ਬਾਰੇ ਅਦਾਲਤ ਨੇ ਕਿਹਾ ਸੀ ਕਿ ਵਸੀਅਤ ਜਾਅਲੀ, ਮਨਘੜਤ ਅਤੇ ਸ਼ੱਕੀ ਹਾਲਾਤਾਂ ਨਾਲ ਢੱਕੀ ਹੋਈ ਸਾਬਤ ਹੋਈ ਹੈ। ਦੱਸ ਦੇਈਏ ਕਿ 2013 ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਵਸੀਅਤ ਨੂੰ ਗੈਰ-ਕਾਨੂੰਨੀ ਅਤੇ ਬੇਕਾਰ ਕਰਾਰ ਦਿੱਤਾ ਹੈ, ਜਿਸ ਵਿੱਚ ਮਹਾਰਾਵਲ ਖੇਵਾਜੀ ਟਰੱਸਟ ਨੂੰ ਜਾਇਦਾਦ ਦੀ ਦੇਖਭਾਲ ਦੀ ਗੱਲ ਕਹੀ ਗਈ ਸੀ ਅਤੇ ਬਰਾੜ ਦੀਆਂ ਦੋ ਧੀਆਂ ਅੰਮ੍ਰਿਤ ਅਤੇ ਦੀਪਇੰਦਰ ਨੂੰ ਵਿਰਾਸਤ ਦੇ ਦਿੱਤੀ ਗਈ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News