ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁੱਦੇ ''ਤੇ CM ਮਾਨ ਨੂੰ ਕਟਹਿਰੇ ''ਚ ਖੜ੍ਹਾ ਕਰੇਗੀ ਭਾਜਪਾ: ਸੁਨੀਲ ਜਾਖੜ
Sunday, Jul 16, 2023 - 05:58 PM (IST)

ਲੁਧਿਆਣਾ (ਗੁਪਤਾ)- ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਕਦੋਂ ਪ੍ਰਬੰਧ ਕੀਤੇ ਜਾਣੇ ਸਨ ਤਾਂ ਮੁੱਖ ਮੰਤਰੀ ਪੰਚਕੂਲਾ 'ਚ ਵੋਟਾਂ ਮੰਗ 'ਚ ਰੁੱਝੇ ਹੋਏ ਸੀ। ਹੜ੍ਹ ਕਾਰਨ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਭਾਜਪਾ ਭਗਵੰਤ ਮਾਨ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰੇਗੀ।ਅੱਜ ਲੁਧਿਆਣਾ ਪੁੱਜਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਰਕਾਰ ਪਾਣੀ ਛੱਡਣ ਤੋਂ ਪਹਿਲਾਂ ਸਥਿਤੀ ਦਾ ਸਹੀ ਜਾਇਜ਼ਾ ਲੈ ਲੈਂਦੀ ਤਾਂ ਨੁਕਸਾਨ ਇੰਨਾ ਵੱਧ ਨਾ ਹੁੰਦਾ। ਹੜ੍ਹ ਨੇ ਪੂਰੇ ਸੂਬੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹ ਚੰਗੀ ਗੱਲ ਹੈ ਕਿ ਸਿਆਸਤ ਤੋਂ ਉੱਪਰ ਉੱਠ ਕੇ ਹਰ ਕੋਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ
ਉਨ੍ਹਾਂ ਕਿਹਾ ਹਰ ਸਾਲ ਸੂਬੇ 'ਚ ਬਰਸਾਤ ਦੇ ਮੌਸਮ ਵਿੱਚ ਹਾਲਾਤ ਖ਼ਰਾਬ ਹੋ ਜਾਂਦੇ ਹਨ ਪਰ ਇਸ ਸਾਲ ਮੌਜੂਦਾ ਸਰਕਾਰ ਦੀ ਅਣਗਹਿਲੀ ਕਾਰਨ ਇਹ ਨੁਕਸਾਨ ਹੋਇਆ ਹੈ। ਜਾਖੜ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਸਰਕਾਰ ਦੇ ਨੁਮਾਇੰਦਿਆਂ ਨੇ ਹਰੀਕੇ ਪੱਤਣ ਜਾ ਕੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਅਤੇ ਇਸ ਗੱਲ ਦਾ ਜਾਇਜ਼ਾ ਨਹੀਂ ਲਿਆ ਕਿ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਇਸ ਨੂੰ ਝੱਲ ਸਕਣਗੀਆਂ ਜਾਂ ਨਹੀਂ, ਇਸੇ ਕਾਰਨ ਫਿਰੋਜ਼ਪੁਰ ਅਤੇ ਜ਼ੀਰਾ ਵਿਚ ਸਥਿਤੀ ਬਦਤਰ ਹੋ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ
ਕੇਂਦਰ ਵੱਲੋਂ ਸਹਾਇਤਾ ਦੇਣ 'ਤੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਤਾਂ ਕੇਂਦਰ ਨੂੰ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਸ਼ਨ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ। ਇਸ ਮੌਕੇ ਭਾਜਪਾ ਆਗੂ ਰਾਕੇਸ਼ ਕਪੂਰ ਨੇ ਸੁਨੀਲ ਜਾਖੜ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8