ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਬਤੌਰ ਸੀਨੀਅਰ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਦਾ ਸੰਭਾਲਿਆ ਅਹੁੱਦਾ

10/15/2020 4:25:03 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਬੀਤੇ ਦਿਨ ਪੰਜਾਬ ਸਰਕਾਰ ਵਲੋਂ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਬੀ.ਸੀ. ਕਮਿਸ਼ਨ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਅੱਜ ਵੀਰਵਾਰ ਨੂੰ ਮੋਹਾਲੀ ਦੇ ਵਣ-ਵਿਭਾਗ ਸਥਿਤ ਦਫ਼ਤਰ 'ਚ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਵਿਧਾਇਕ ਰਮਿੰਦਰ ਆਵਲਾ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਧੂ ਸਿੰਘ ਧਰਮਸੌਤ, ,ਬਰਿੰਦਰ ਸਿੰਘ ਪਾਹੜਾ, ਬੀ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਨ ਸਿੰਘ ਤੇ ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰਣੀ ਪ੍ਰਧਾਨ ਰੰਜਮ ਕਾਮਰਾ ਤੇ ਹੋਰ ਲੀਡਰਸ਼ਿਪ ਦੀ ਰਹਿਨੁਮਾਈ ਹੇਠ ਬਤੌਰ ਸੀਨੀਅਰ ਵਾਈਸ ਚੇਅਰਮੈਨ ਆਪਣਾ ਅਹੁੱਦਾ ਸੰਭਾਲਿਆ। 

ਇਸ ਮੌਕੇ ਕਮਲਜੀਤ ਚੇਅਰਮੈਨ ਪੀ.ਏ.ਡੀ. ਪੰਜਾਬ, ਜੋਨੀ ਆਵਲਾ,ਸੰਜੀਵ ਤ੍ਰਿਖਾ, ਵਾਈਸ ਚੇਅਰਮੈਨ ਬਲਾਕ ਸੰਮਤੀ ਸੁਭਾਸ਼ ਕੰਬੋਜ,ਜਸਵਿੰਦਰ ਵਰਮਾ,ਸ਼ਾਮ ਸੁੰਦਰ ਮੈਣੀ,ਡਾ.ਗੁਰਚਰਨ ਕੰਬੋਜ, ਵਿਨੋਦ ਸਰਪੰਚ,ਵਿੱਕੀ ਧਵਨ,ਅਜੇ ਸਰਪੰਚ,ਆੜ੍ਹਤੀ ਯੂਨੀਅਨ ਦੇ ਪ੍ਰਧਾਨ ਚੰਦਰ ਖੈਰ ਕੇ, ਹਰਭਜਨ ਦਰਗਨ,ਅਸ਼ੋਕ ਅਰੋੜਾ ਰਾਕੇਸ਼ ਕਾਠਪਾਲ ਅਜੇ ਬਜਾਜ,ਜਿਪਸੀ ਛਾਬੜਾ ਸੋਨੂੰ ਬਾਘਲਾ, ਅਮਨ ਮੁਖੀਜਾ, ਬੰਧੂ ਕਾਲੜਾ, ਰਵੀ ਮੋਂਗਾ, ਡਿੰਪਲ ਕਮਰਾ, ਮੁਖਤਿਆਰ ਕੰਬੋਜ ਮੌਜੂਦ ਸਨ।

ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਰਕਾਰ ਵਲੋਂ ਇਕ ਨੌਜਵਾਨ ਆਗੂ ਨੂੰ ਬਤੌਰ ਸੀਨੀਅਰ ਵਾਈਸ ਚੇਅਰਮੈਨ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ ਤਾਂਕਿ ਸਬੰਧਤ ਵਰਗ ਦੀਆਂ ਸਮੱਸਿਆਵਾਂ ਦੀ ਜਿੱਥੇ ਫੌਰੀ ਤੌਰ ਤੇ ਸੁਣਵਾਈ ਹੋਵੇ ਉਥੇ ਹੀ ਤੇਜੀ ਨਾਲ ਕੰਮ ਵੀ ਨਿਪਰੇ ਚੜ੍ਹ ਸਕਣ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਜਿੱਥੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਕੇ ਦਿਖਾਇਆ ਹੈ ਉਥੇ ਹੀ ਪਾਰਟੀ ਪ੍ਰਤੀ ਅਤੇ ਵਰਗ 'ਚ ਸੁਖਵਿੰਦਰ ਸਿੰਘ ਦੀ ਪਕੜ ਦੇ ਕਾਰਣ ਸਰਕਾਰ ਵਲੋਂ ਬੀਸੀ ਕਮਿਸ਼ਨ 'ਚ ਬਤੌਰ ਵਾਈਸ ਚੇਅਰਮੈਨ ਨਿਯੁਕਤ ਕਰਕੇ ਜਿੰਮੇਵਾਰੀ ਵੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਂਦ ਹੈ ਕਿ ਸੁਖਵਿੰਦਰ ਸਿੰਘ ਕਾਕਾ ਕੰਬੋਜ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

ਉਧਰ ਬਤੌਰ ਸੀਨੀਅਰ ਵਾਈਸ ਚੇਅਰਮੈਨ ਆਪਣੀ ਜਿੰਮੇਵਾਰੀ ਸੰਭਾਲਣ ਤੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਜੋ ਵੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਵੀ ਬੀਸੀ ਵਰਗ ਦੀਆਂ ਸਮੱਸਿਆਵਾਂ ਹੋਣਗੀਆਂ ਉਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਵਿਧਾਇਕ ਰਮਿੰਦਰ ਆਵਲਾ, ਜ਼ਿਲ੍ਹਾ ਕਾਰਜਕਾਰਣੀ ਪ੍ਰਧਾਨ ਫਾਜ਼ਿਲਕਾ ਰੰਜਮ ਕਾਮਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।


Shyna

Content Editor

Related News