ਸੁਖਦੇਵ ਸਿੰਘ ਢੀਂਡਸਾ ਪਰਿਵਾਰ ਸਮੇਤ ਪੁੱਜੇ ਵੋਟ ਪਾਉਣ

Sunday, Feb 20, 2022 - 05:58 PM (IST)

ਸੁਖਦੇਵ ਸਿੰਘ ਢੀਂਡਸਾ ਪਰਿਵਾਰ ਸਮੇਤ ਪੁੱਜੇ ਵੋਟ ਪਾਉਣ

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਯੂਥ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸ੍ਰ. ਪਰਮਿੰਦਰ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਤੋਂ ਇਲਾਵਾ ਭੈਣ ਰਮਨਦੀਪ ਕੌਰ ਬਰਾੜ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਹਿਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਉਹ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਵੋਟ ਪਾਉਣ ਲਈ ਪਹੁੰਚੇ।

ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵੋਟ ਦਾ ਅਧਿਕਾਰ ਸੰਵਿਧਾਨ ਵੱਲੋਂ ਪ੍ਰਾਪਤ ਇਕ ਸ਼ਕਤੀ ਹੈ, ਜੋ ਸਾਨੂੰ ਆਪਣੀ ਮਨਪਸੰਦ ਸਰਕਾਰ ਚੁਣਨ ਦੀ ਤਾਕਤ ਪ੍ਰਦਾਨ ਕਰਦੀ ਹੈ। ਇਸ ਲਈ ਸਭ ਨੂੰ  ਆਪਣੇ ਅਧਿਕਾਰ ਦੀ ਵਰਤੋਂ ਆਪਣੇ ਸੁਨਹਿਰੀ ਭਵਿੱਖ ਨੂੰ  ਧਿਆਨ ਵਿੱਚ ਰੱਖਦਿਆਂ ਜਰੂਰ ਕਰਨਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਡੀ ਲੋਕ ਲਹਿਰ ਬਣ ਕੇ ਉਭਰਿਆ ਹੈ। ਲੋਕਾਂ ਤੋਂ ਮਿਲ ਰਿਹਾ ਪਿਆਰ ਤੇ ਸਮਰੱਥਨ ਦਰਸਾਉਂਦਾ ਹੈ ਕਿ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ।

ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਬਿਨਾਂ ਕਿਸੇ ਡਰ ਅਤੇ ਲਾਲਚ ਵਿਚ ਆਏ ਲੋਕ ਹਿੱਤਾਂ ਲਈ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇ | ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲਹਿਰਾ ਹਲਕੇ ਦੇ ਲੋਕਾਂ ਵਿਚ ਪਿਛਲੀ ਵਾਰ ਨਾਲੋਂ ਵੀ ਵੱਧ ਜੋਸ਼ ਤੇ ਉਤਸ਼ਾਹ ਵੇਖਣ ਨੂੰ  ਮਿਲਿਆ ਹੈ, ਜੋ ਸਾਡੀ ਜਿੱਤ ਦੀ ਨਿਸ਼ਾਨੀ ਹੈ।


author

cherry

Content Editor

Related News