ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਬਣਨ ਤੇ ਵਰਕਰਾਂ ਦੇ ਹੋਂਸਲੇ ਹੋਏ ਬੁਲੰਦ, ਮਨਾਏ ਜ਼ਸ਼ਨ : ਠੇਕੇਦਾਰ ਗੁਰਪਾਲ
Saturday, Apr 12, 2025 - 11:02 PM (IST)

ਬੁਢਲਾਡਾ (ਬਾਂਸਲ) ਪੰਜਾਬ ਪੰਜਾਬੀਅਤ ਦੀ ਰਖਵਾਲੀ ਲਈ ਸ੍ਰ. ਸੁਖਬੀਰ ਸਿੰਘ ਬਾਦਲ ਦਾ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਚੁਣੇ ਜਾਣਾ ਪੰਜਾਬ ਲਈ ਸ਼ੁੱਭ ਸੰਕੇਤ ਹੈ। ਇਹ ਸ਼ਬਦ ਅੱਜ ਇੱਥੇ ਪਾਰਟੀ ਦੇ ਡੈਲੀਗੇਟ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਸਮੇਂ ਕਹੇ। ਉਨ੍ਹਾਂ ਕਿਹਾ ਕਿ ਸ੍ਰ. ਬਾਦਲ ਦੀ ਅਗਵਾਈ ਹੇਠ ਪੰਜਾਬ ਮੁੜ ਤਰੱਕੀ ਦੇ ਰਾਹ ਚੱਲੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਬੂਥ ਪੱਧਰ ਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਨੇਕਾ ਭਲਾਈ ਸਕੀਮਾਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਇੰਦਰਾ ਆਵਾਸ ਯੋਜਨਾ, ਪੀਣ ਯੋਗ ਪਾਣੀ ਲਈ ਆਰ.ਓ. ਪਲਾਂਟ, ਲੋਕਾਂ ਨੂੰ ਇੱਕ ਛੱਤ ਹੇਠ ਸਹੂਲਤਾਂ ਦੇਣ ਲਈ ਪਿੰਡ ਪਿੰਡ ਸੇਵਾ ਕੇਂਦਰ ਖੋਲ੍ਹੇ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲਾਭ ਪਾਤਰੀ ਲੋਕਾਂ ਨੂੰ ਮਿਲੀਆ।
ਪੰਜਾਬ ਦੇ ਚਹੁੰ ਪੱਖੀ ਵਿਕਾਸ ਸੜਕਾਂ ਦਾ ਜਾਲ ਵਿਛਾਇਆ। ਜਿਸ ਦਾ ਅੱਜ ਲੋਕ ਆਨੰਦ ਮਾਨ ਰਹੇ ਹਨ। ਜਿਸ ਕਰਕੇ ਅੱਜ ਵੀ ਲੋਕ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਯਾਦ ਕਰਦੇ ਹਨ। ਡੈਲੀਗੇਟ ਹਰਮੇਲ ਸਿੰਘ ਕਲੀਪੁਰ, ਡੈਲੀਗੇਟ ਬਲਵੀਰ ਸਿੰਘ ਬੀਰਾ, ਡੈਲੀਗੇਟ ਡਾ. ਨਿਸ਼ਾਨ ਸਿੰਘ ਨੇ ਵੀ ਇਸ ਨਿਯੁਕਤੀ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਰਸ਼ਨ ਸਿੰਘ ਰੱਲੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਹਰਪਾਲ ਕਲੀਪੁਰ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਕਾਲੂ ਮਦਾਨ, ਕਰਮਜੀਤ ਸਿੰਘ ਮਾਘੀ, ਕਾਕਾ ਕੋਚ ਤੋਂ ਇਲਾਵਾ ਬਰੇਟਾ ਸ਼ਹਿਰੀ ਪ੍ਰਧਾਨ ਰਾਜੇਸ਼ ਸਿੰਗਲਾ, ਕਾਲਾ ਜਵੰਧਾ, ਬਿੱਕਰ ਸਿੰਘ ਬੋੜਾਵਾਲ, ਬੰਟੂ ਕਣਕਵਾਲੀਆਂ, ਸ਼ਾਮ ਲਾਲ ਧਲੇਵਾ, ਜਤਿੰਦਰ ਕੁਮਾਰ ਨੀਟੂ, ਰਾਜੇਸ਼ ਕੁਮਾਰ ਲੱਕੀ, ਗੁੱਲੂ ਭਾਰਤੀ, ਨਛੱਤਰ ਸਿੰਘ ਸੰਧੂ, ਟੀਟੂ ਕੋਟਲੀ, ਰਜਿੰਦਰ ਸੈਣੀ ਝੰਡਾ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਮੌਜੂਦ ਸਨ।