ਸੁਖਬੀਰ ਬਾਦਲ ਵੱਲੋਂ ਬੀ. ਸੀ. ਵਿੰਗ ''ਚ ਕੀਤੀਆਂ ਨਿਯੁਕਤੀਆਂ

Tuesday, Nov 17, 2020 - 01:23 AM (IST)

ਸੁਖਬੀਰ ਬਾਦਲ ਵੱਲੋਂ ਬੀ. ਸੀ. ਵਿੰਗ ''ਚ ਕੀਤੀਆਂ ਨਿਯੁਕਤੀਆਂ

ਲੁਧਿਆਣਾ,(ਪਾਲੀ)- ਹਲਕਾ ਪੂਰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ 'ਚ ਸ਼੍ਰੋਮਣੀ ਅਕਾਲੀ ਦਲ ਅਕਾਲੀ ਜੱਥਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਚੀਮਾ ਤੇ ਮੱਖਣ ਸਿੰਘ, ਬਲਦੇਵ ਸਿੰਘ, ਰਾਜ ਪੱਪੂ ਗੁੱਜਰ ਨੂੰ ਬੀ. ਸੀ. ਵਿੰਗ ਦਾ ਮੀਤ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਪਾਰਟੀ ਪ੍ਰਤੀ ਦਿਨ-ਰਾਤ ਸੇਵਾ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਾਂ ਆਉਣ 'ਤੇ ਸਨਮਾਨ ਦੇ ਕੇ ਨਿਵਾਜ਼ਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਹੁਦੇਦਾਰਾਂ ਨੂੰ ਨਿਯੁਕਤੀਆਂ ਮਿਲੀਆਂ ਹਨ, ਉਹ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕੀਤੇ ਗਏ 10 ਸਾਲਾਂ ਦੇ ਕੰਮਾਂ ਨੂੰ ਘਰ-ਘਰ 'ਚ ਪਹੁੰਚਾਉਣ ਦਾ ਯਤਨ ਕਰਨ ਤਾਂ ਜੋ ਪੰਜਾਬ ਦੀ ਧਰਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ 2022 ਵਿਚ ਝੰਡਾ ਲਹਿਰਾਇਆ ਜਾ ਸਕੇ। ਇਸ ਮੌਕੇ ਮੁਖਤਿਆਰ ਸਿੰਘ ਚੀਮਾ ਤੇ ਉਨ੍ਹਾਂ ਦੇ ਸਾਥੀਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਰਣਜੀਤ ਸਿੰਘ ਢਿੱਲੋਂ ਦਾ ਨਿਯੁਕਤੀਆਂ ਮਿਲਣ 'ਤੇ ਧੰਨਵਾਦ ਕੀਤਾ। ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਕਰ ਕੇ ਤਨ ਮਨ ਧਨ ਨਾਲ ਨਿਭਾਉਣਗੇ। ਇਸ ਮੌਕੇ ਰਛਪਾਲ ਸਿੰਘ ਫੌਜੀ, ਸੁਖਵਿੰਦਰ ਸਿੰਘ ਸੁੱਖੀ ਸਰਕਲ ਪ੍ਰਧਾਨ ਐੱਸ. ਸੀ. ਵਿੰਗ, ਸ਼ਿਵ ਵਰਮਾ, ਡਾ. ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਬਲਕਾਰ ਸਿੰਘ ਹਾਜ਼ਰ ਸਨ।


 


author

Deepak Kumar

Content Editor

Related News