ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਵਿਅਕਤੀ ਨੇ ਕੀਤੀ ਖੁਦਕੁਸ਼ੀ

11/05/2019 7:49:32 PM

ਮੋਗਾ, (ਆਜ਼ਾਦ)– ਗਿੱਲ ਰੋਡ ਮੋਗਾ ਨਿਵਾਸੀ ਸੰਦੀਪ ਕੁਮਾਰ (50) ਨੇ ਬੱਚਾ ਨਾ ਹੋਣ ਕਾਰਣ ਮਾਨਸਿਕ ਪ੍ਰੇਸ਼ਾਨੀ ਕਰ ਕੇ ਆਪਣੇ ਘਰ 'ਚ ਹੀ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਵੱਲੋਂ ਮ੍ਰਿਤਕ ਦੇ ਭਰਾ ਆਸ਼ੂ ਕੁਮਾਰ ਨਿਵਾਸੀ ਮੋਗਾ ਦੇ ਬਿਆਨਾਂ ਦੇ ਆਧਾਰ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਨਿਵਾਸੀ ਗਿੱਲ ਰੋਡ ਮੋਗਾ ਦਾ ਵਿਆਹ ਕਰੀਬ 25 ਸਾਲ ਪਹਿਲਾਂ ਹੋਇਆ ਸੀ, ਕੋਈ ਬੱਚਾ ਨਾ ਹੋਣ ਕਾਰਣ ਉਹ ਕਈ ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੀ ਦਵਾਈ ਵੀ ਫਰੀਦਕੋਟ ਤੋਂ ਲਈ ਜਾਂਦੀ ਸੀ। ਬੀਤੇ ਦਿਨ ਉਸ ਦੀ ਪਤਨੀ ਦਵਾਈ ਲੈਣ ਲਈ ਫਰੀਦਕੋਟ ਗਈ ਹੋਈ ਸੀ ਅਤੇ ਉਹ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਦੁਪਹਿਰ ਘਰ ਆਇਆ ਅਤੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਣ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਉਸ ਦੇ ਪਰਿਵਾਰ ਵਾਲੇ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਗਏ, ਜਿਥੇ ਉਸ ਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਕਿਹਾ ਕਿ ਸੰਦੀਪ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਹੈ।


Bharat Thapa

Content Editor

Related News