ਫਿਲਮ ਦੇਖਣ ਗਏ ਵਿਦਿਆਰਥੀ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

Saturday, Aug 17, 2019 - 12:09 AM (IST)

ਫਿਲਮ ਦੇਖਣ ਗਏ ਵਿਦਿਆਰਥੀ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

ਲੁਧਿਆਣਾ (ਰਿਸ਼ੀ)— ਵੀਰਵਾਰ ਰਾਤ ਲਗਭਗ 11.30 ਵਜੇ ਘਰੋਂ ਫਿਲਮ ਦੇਖਣ ਦਾ ਕਹਿ ਕੇ ਆਏ ਬੀ. ਟੈੱਕ ਦੇ ਵਿਦਿਆਰਥੀ ਨੇ ਵੈਸਟੈਂਡ ਵਾਲ ਦੀ ਚੌਥੀ ਮੰਜ਼ਿਲ ਤੋਂ ਸ਼ੱਕੀ ਹਾਲਾਤਾਂ 'ਚ ਛਾਲ ਮਾਰ ਕੇ ਖਦਕੁਸ਼ੀ ਕਰ ਲਈ। ਹਾਲ ਦੀ ਘੜੀ ਇਸ ਕੇਸ 'ਚ ਥਾਣਾ ਸਰਾਭਾ ਨਗਰ ਦੀਪ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਰਿੰਦਰ ਉਮਰ 20 ਸਾਲ ਨਿਵਾਸੀ ਲਕਸ਼ਮੀ ਨਗਰ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਮਸੀਹ ਦੇ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਅਮਨ ਨੇ ਦੱਸਿਆ ਕਿ ਬੇਟਾ ਖੰਨਾ ਦੇ ਗੁਲਜ਼ਾਰ ਕਾਲਜ 'ਚ ਪੜ੍ਹਦਾ ਸੀ ਤੇ ਬੀ.ਟੈੱਕ. ਤੀਜਾ ਸਾਲ ਦਾ ਵਿਦਿਆਰਥੀ ਸੀ। ਬੇਟਾ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਘਰੋਂ ਦੋਸਤਾਂ ਦੇ ਨਾਲ ਫਿਲਮ ਦੇਖਣ ਦਾ ਕਹਿ ਕੇ ਨਿਕਲਿਆ ਸੀ ਜਿਸ ਤੋਂ ਬਾਅਦ ਉਸ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਮੁਤਾਬਕ ਮ੍ਰਿਤਕ ਨੇ ਫਿਲਮ ਦੇਖੀ ਜਾਂ ਨਹੀਂ ਅਤੇ ਉਸ ਦੇ ਨਾਲ ਕੌਣ ਕੌਣ ਦੋਸਤ ਸਨ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ।
 


author

KamalJeet Singh

Content Editor

Related News