ਨਗਰ ਪੰਚਾਇਤ ਵੱਲੋਂ ਲਾਈਆਂ ਸਟਰੀਟ ਲਾਈਟਾਂ ਖਰਾਬ, ਰਾਹਗੀਰ ਪ੍ਰੇਸ਼ਾਨ

Sunday, Oct 14, 2018 - 03:47 AM (IST)

ਨਗਰ ਪੰਚਾਇਤ ਵੱਲੋਂ ਲਾਈਆਂ ਸਟਰੀਟ ਲਾਈਟਾਂ ਖਰਾਬ, ਰਾਹਗੀਰ ਪ੍ਰੇਸ਼ਾਨ

 ਫਤਿਹਗਡ਼੍ਹ ਪੰਜਤੂਰ,(ਰੋਮੀ)- ਕਸਬੇ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਨਗਰ ਪੰਚਾਇਤ ਵੱਲੋਂ ਲਾਈਆਂ ਗਈਆਂ ਸਟਰੀਟ ਲਾਈਟਾਂ ਆਏ ਦਿਨ ਖਰਾਬ ਰਹਿਣ ਕਰਕੇ ਸੁਰਖੀਆਂ ਬਟੋਰ ਰਹੀਆਂ ਹਨ। ਜਾਣਕਾਰੀ ਅਨੁਸਾਰ ਗੁਰਦੁਆਰਾ ਸਿੰਘ ਸਭਾ ਵਾਲੀ ਫਿਰਨੀ, ਪਿੰਡ ਧਰਮ ਸਿੰਘ ਵਾਲਾ ਰੋਡ, ਬਸਤੀ ਅਲਾਹਬਾਦ ਰੋਡ ਤੇ ਨਿਊ ਦਸਮੇਸ਼ ਕਾਲੋਨੀ ਆਦਿ ’ਚ ਲੱਗੀਆਂ ਦੋ ਦਰਜਨ ਦੇ ਕਰੀਬ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਰਾਹਗੀਰਾਂ ਤੇ ਕਾਲੋਨੀ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ’ਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵੱਲੋਂ ਉਕਤ ਲਾਈਟਾਂ ਦੇ ਕੀਤੇ ਗਏ ਉਦਘਾਟਨ ਤੋਂ ਬਾਅਦ ਕਈ ਵਾਰ ਇਹ ਸਟਰੀਟ ਲਾਈਟਾਂ ਖਰਾਬ ਹੋ ਚੁੱਕੀਆਂ ਹਨ ਪਰ ਨਗਰ ਪੰਚਾਇਤ ਕੋਲ ਕੋਈ ਵੀ ਪੱਕਾ ਇਲੈਕਟ੍ਰੀਸ਼ਨ ਮੁਲਾਜ਼ਮ ਨਾ ਹੋਣ ਕਰਕੇ ਇਸ ਤਰ੍ਹ ਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਨਗਰ ਪੰਚਾਇਤ ਵਿਚ ਪੱਕਾ ਇਲੈਕਟ੍ਰੀਸ਼ਨ ਮੁਲਾਜ਼ਮ ਰੱਖਿਆ ਜਾਵੇ।


Related News