ਆਵਰਾ ਕੁੱਤਿਆਂ ਨੇ 1 ਸਾਲ ਦੀ ਬੱਚੀ ਸਣੇ 5 ਨੂੰ ਕੀਤਾ ਜ਼ਖਮੀ, ਬੱਚੀ ਦੀ ਹਾਲਾਤ ਗੰਭੀਰ
Saturday, Apr 23, 2022 - 09:55 AM (IST)

ਤਲਵੰਡੀ ਭਾਈ (ਗੁਲਾਟੀ) : ਨੇੜਲੇ ਪਿੰਡ ਲੱਲੇ ’ਚ 2 ਆਵਾਰਾ ਕੁੱਤਿਆਂ ਵੱਲੋਂ 5 ਲੋਕਾਂ ਨੂੰ ਵੱਢਣ ਦੀ ਖਬਰ ਹੈ, ਜਿਨ੍ਹਾਂ ਵਿਚ ਇਕ ਸਾਲਾ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ, ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਕ ਸਾਲਾ ਬੱਚੀ ਗੁਰਨੂਰ ਪੁੱਤਰੀ ਮਨਦੀਪ ਸਿੰਘ ਵਾਸੀ ਲੱਲੇ ਨੂੰ 2 ਆਵਾਰਾ ਕੁੱਤੇ ਘਰ ਦੇ ਦਰਵਾਜ਼ੇ ਤੋਂ ਖਿੱਚ ਕੇ ਬਾਹਰ ਲੈ ਗਏ ਤੇ ਉਸ ਦਾ ਮੂੰਹ ਬੁਰੀ ਤਰ੍ਹਾਂ ਨੋਚ ਦਿੱਤਾ ਗਿਆ।
ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ : ਸਹੁਰਾ ਪਰਿਵਾਰ ਤੋਂ ਤੰਗ ਆਕੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ
ਗੰਭੀਰ ਹਾਲਤ ਵਿਚ ਬੱਚੀ ਨੂੰ ਫਰੀਦਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਵੱਲੋਂ ਪਿੰਡ ਦੀਆਂ 3 ਔਰਤਾਂ ਕਰਮਜੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ ਅਤੇ ਗੁਰਬਚਨ ਸਿੰਘ ਨੂੰ ਵੱਡਿਆ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇਕ ਕੁੱਤੇ ਨੂੰ ਮਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ