ਐਸ. ਐਸ. ਪੀ. ਡੀ ਸੁਡਰਵਿਲੀ ਨੇ ਚਾਰਜ ਸੰਭਾਲਦਿਆਂ ਹੀ ਸ਼ੁਰੂ ਕੀਤੀ ਕਾਰਵਾਈ

08/06/2020 2:15:20 AM

ਸ੍ਰੀ ਮੁਕਤਸਰ ਸਾਹਿਬ,(ਰਿਣੀ, ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਨਵਨਿਯੁਕਤ ਐਸ. ਐਸ. ਪੀ. ਡੀ. ਸੁਡਰਵਿਲੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੋਂ ਘਾਹ ਮੰਡੀ ਚੌਂਕ ਤਕ ਪੈਦਲ ਮਾਰਚ ਕੀਤਾ । ਇਸ ਦੌਰਾਨ ਉਨ੍ਹਾਂ ਭੀੜ ਵਾਲੇ ਬਜ਼ਾਰਾਂ, ਸਬਜ਼ੀ ਮੰਡੀ ਆਦਿ ਦਾ ਦੌਰਾ ਕਰਕੇ ਇਨ੍ਹਾਂ ਬਜ਼ਾਰਾਂ 'ਚ ਕੋਰੋਨਾ ਦੇ ਚੱਲਦਿਆਂ ਸੋਸ਼ਲ ਡਿਸਟੈਂਸ ਕਾਇਮ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ । ਉਥੇ ਹੀ ਉਨ੍ਹਾਂ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਐਸ. ਐਸ. ਪੀ. ਵਲੋਂ ਰਾਤ ਕਰੀਬ 9 ਵਜੇ ਦਾਣਾ ਮੰਡੀ ਨੇੜੇ ਠੇਕੇ ਦੇ ਨਾਲ ਚੱਲ ਰਹੇ ਅਹਾਤੇ ਤੇ ਅਚਨਚੇਤ ਛਾਪੇਮਾਰੀ ਕੀਤੀ ਗਈ, ਜਿਥੇ ਕੋਰੋਨਾ ਹਦਾਇਤਾਂ ਦੀ ਪਾਲਣਾ ਨਹੀਂ ਸੀ ਹੋ ਰਹੀਂ । ਇਸ ਦੌਰਾਨ ਅਹਾਤੇ ਨੂੰ ਬੰਦ ਕਰਵਾ ਕੇ ਅਹਾਤਾ ਚਾਲਕ 'ਤੇ ਤੁਰੰਤ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾ ਰਾਤ ਸਮੇਂ ਐਸ. ਐਸ. ਪੀ. ਡੀ ਸੁਡਰਵਿਲੀ ਵਲੋਂ ਦੋਦਾ ਚੌਂਕੀ ਅਤੇ ਪੁਲਸ ਨਾਕਿਆਂ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ ਅਤੇ ਇਸ ਸਬੰਧੀ ਅੱਜ ਫਲੈਗ ਮਾਰਚ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਵੱਖ-ਵੱਖ ਚੌਂਕਾਂ 'ਤੇ ਜਾਇਜ਼ਾ ਲਿਆ ਅਤੇ ਜੋ ਵੀ ਜ਼ਰੂਰੀ ਕਦਮ ਹਨ, ਉਹ ਚੁੱਕੇ ਜਾਣਗੇ। ਐਸ. ਐਸ. ਪੀ. ਨੇ ਕਿਹਾ ਕਿ ਜੋ ਲੋਕ ਕੋਰੋਨਾ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਕਾਨੂੰਨ ਅਨੁਸਾਰ ਉਨ੍ਹਾਂ ਖਿਲਾਫ ਸਖਤੀ ਕੀਤੀ ਜਾਵੇਗੀ ।

 


Deepak Kumar

Content Editor

Related News