‘ਮਦਰਜ਼ ਡੇ’ ’ਤੇ ਵਿਸ਼ੇਸ਼ : ‘ਇਨਸਾਨ ਦੀ ਜ਼ਿੰਦਗੀ ’ਚ ਮਾਂ ਸਭ ਤੋਂ ਵੱਡਾ ਤੇ ਪਹਿਲਾ ਗੁਰੂ ਹੁੰਦੀ ਏ’

05/08/2022 5:32:34 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਮਾਂ ਨੂੰ ਰੱਬ ਤੋਂ ਵੀ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ ਅਤੇ ਮਾਂ ਤੇ ਔਲਾਂਦ ਦੇ ਰਿਸ਼ਤੇ ਨੂੰ ਸਭ ਤੋਂ ਵੱਡਾ ਰਿਸ਼ਤਾ ਮੰਨਿਆ ਗਿਆ ਹੈ। ਦੁਨੀਆ ਦੇ ਹਰ ਸਮਾਜ ’ਚ ਮਾਂ ਦੀ ਸਭ ਤੋਂ ਵੱਧ ਮਹੱਤਤਾ ਹੈ। ਭਾਰਤੀ ਧਾਰਮਿਕ ਗ੍ਰੰਥਾਂ ’ਚ ਵੀ ਮਾਂ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ। ਮਾਂ ਬੱਚੇ ਲਈ ਜਿਥੇ ਪਹਿਲਾਂ ਗੁਰੂ ਹੁੰਦੀ ਹੈ, ਉੱਥੇ ਹੀ ਉਸ ਦੀ ਪਿਆਰ ਨਾਲ ਦੇਖਭਾਲ ਤੇ ਸੁਰੱਖਿਆ ਵੀ ਕਰਦੀ ਹੈ, ਜਿਸ ਕਾਰਨ ਬੱਚਿਆਂ ਦਾ ਜਨਮ ਤੋਂ ਹੀ ਮਾਂ ਪ੍ਰਤੀ ਸਭ ਤੋਂ ਵੱਧ ਝੁਕਾਅ ਹੁੰਦਾ ਹੈ। ਮਾਂ ਦੇ ਇਸੇ ਪਿਆਰ ਨੂੰ ਸਮਰਪਿਤ ਪੂਰੀ ਦੁਨੀਆ ਵਿਚ ‘ਮਦਰਜ਼ ਡੇਅ’ ਦੀ ਸ਼ੁਰੂਆਤ ਕੀਤੀ ਗਈ, ਜੋ ਇਸ ਵਾਰ 8 ਮਈ ਦਿਨ ਐਤਵਾਰ ਮਨਾਇਆ ਜਾ ਰਿਹਾ ਹੈ। ਮਾਂ ਲਈ ਭਾਵੇਂ ਆਪਣੇ ਹਰ ਦਿਨ ਤੇ ਹਰ ਵੇਲੇ ਆਪਣੇ ਬੱਚੇ ਪਿਆਰੇ ਹੁੰਦੇ ਪਰ ਪੂਰੀ ਦੁਨੀਆ ’ਚ ਇਸੇ ਪਿਆਰ ਸਲਾਮ ਕਰਨ ਲਈ ‘ਮਦਰਜ਼ ਡੇਅ’ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ।

 ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬਚਪਨ ਦੀ ਤਸਵੀਰ ਸਾਂਝੀ ਕਰ ‘ਮਾਂ ਦਿਵਸ’ ਦੀ ਦਿੱਤੀ ਵਧਾਈ

ਮਦਰਜ਼ ਡੇਅ ਦਾ ਇਤਿਹਾਸ
ਮਾਂ ਦਿਵਸ ਦੀ ਸ਼ੁਰੂਆਤ ਐਨਾ ਜੋਰਵਿਸ ਨਾਂ ਦੀ ਅਮਰੀਕੀ ਔਰਤ ਨੇ ਕੀਤੀ ਸੀ। ਦਰਅਸਲ, ਐਨਾ ਦਾ ਆਪਣੀ ਮਾਂ ਨਾਲ ਬਹੁਤ ਖਾਸ ਲਗਾਅ ਸੀ। ਐਨਾ ਆਪਣੀ ਮਾਂ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੀ ਸੀ। ਹਾਲਾਂਕਿ, ਆਪਣੀ ਮਾਂ ਦੀ ਮੌਤ ਤੋਂ ਬਾਅਦ ਐਨਾ ਨੇ ਬਾਅਦ ’ਚ ਵਿਆਹ ਨਾ ਕਰਨ ’ਤੇ ਆਪਣਾ ਜੀਵਨ ਆਪਣੀ ਮਾਂ ਦੇ ਨਾਂ ਕਰਨ ਦਾ ਸੰਕਲਪ ਲਿਆ। ਇਸ ਕੜੀ ’ਚ ਐਨਾ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਮਾਂ ਦਿਵਸ ਦੀ ਸ਼ੁਰੂਆਤ ਕੀਤੀ। ਇਸੇ ਕਰਕੇ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਇਸ ਦਿਨ ਨੂੰ ਵਰਜਿਨ ਮੈਰੀ ਦੇ ਨਾਂ ਨਾਲ ਵੀ ਪੁਕਾਰਦੇ ਹਨ, ਜਦਕਿ ਯੂਰਪ ’ਚ ਇਸ ਨੂੰ ਮਦਰਿੰਗ ਸੰਡੇ ਕਿਹਾ ਜਾਂਦਾ ਹੈ। ਜੋ ਮਈ ਦੇ ਦੂਜੇ ਐਤਵਾਰ ਨੂੰ ਹੀ ਮਨਾਇਆ ਜਾਂਦਾ ਹੈ। ਐਨਾ ਜੋਰਵਿਸ ਨੇ ਯਕੀਨੀ ਤੌਰ ’ਤੇ ਮਦਰਜ਼ ਡੇ ਦੀ ਨੀਂਹ ਰੱਖੀ ਸੀ ਪਰ ਰਸਮੀ ਤੌਰ ’ਤੇ ਮਦਰਜ਼ ਡੇ ਦੀ ਸ਼ੁਰੂਆਤ 9 ਮਈ 1914 ਨੂੰ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਕੀਤੀ ਸੀ। ਇਸ ਦੌਰਾਨ ਅਮਰੀਕੀ ਸੰਸਦ ’ਚ ਇਕ ਕਾਨੂੰਨ ਪਾਸ ਕਰ ਕੇ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਦਰਜ਼ ਡੇ ਮਨਾਉਣ ਦਾ ਐਲਾਨ ਕੀਤਾ ਗਿਆ। ਉਦੋਂ ਤੋਂ ਅਮਰੀਕਾ, ਯੂਰਪ ਅਤੇ ਭਾਰਤ ਸਮੇਤ ਕਈ ਥਾਵਾਂ ’ਤੇ ਮਦਰਜ਼ ਡੇਅ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ

ਸਾਹਿਤਕਾਰਾਂ ਤੇ ਫ਼ਨਕਾਰਾਂ ਵੱਲੋਂ ਵੀ ਮਾਂ ਨੂੰ ਸਲਾਮ
ਪੰਜਾਬੀ ਜਾਂ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਹਰ ਸਾਹਿਤਕਾਰ ਤੇ ਗੀਤਕਾਰ ਵੱਲੋਂ ਮਾਂ ਨੂੰ ਸਲਾਮ ਕੀਤਾ ਗਿਆ। ਪੰਜਾਬੀ ਅਤੇ ਹਿੰਦੀ ਫਿਲਮਾਂ ’ਚ ਵੀ ਮਾਂ ਦੇ ਰੋਲ ਅਹਿਮ ਕਿਰਦਾਰ ਵਜੋਂ ਦਿਖਾਇਆ ਜਾਂਦਾ ਹੈ। ਕਈ ਫ਼ਿਲਮਾਂ ਸਿਰਫ਼ ਕੰਮਾਂ ਦੀਆਂ ਕਹਾਣੀਆਂ ਉੱਤੇ ਆਧਾਰਿਤ ਹਨ। ਮਰਹੂਮ ਮਸ਼ਹੂਰ ਪੰਜਾਬੀ ਗਾਇਕ ਅਮਰ ਚਮਕੀਲਾ ਦਾ ਗਾਇਆ ਗਾਣਾ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’ ਵੱਲੋਂ ਕਈ ਦਹਾਕਿਆਂ ਬਾਅਦ ਵੀ ਲੋਕਾਂ ਦੀ ਜੁਬਾਨ ’ਤੇ ਚੜ੍ਹਿਆ ਹੋਇਆ ਹੈ। ਗੁਰਦਾਸ ਮਾਨ ਦੇ ਬੋਲ ‘ਮਾਂ ਰੁੱਸ ਜਾਵੇ ਤਾਂ ਪਾਤਸ਼ਾਹੀਆਂ ਰੁੱਸ ਜਾਂਦੀਆਂ’ ਵੀ ਪੰਜਾਬ ਖੂਬ ਪ੍ਰਚੱਲਿਤ ਹਨ।

PunjabKesari

ਜ਼ਿੰਦਗੀ ’ਚ ਸਭ ਤੋਂ ਵੱਡਾ ਤੇ ਪਹਿਲਾ ਗੁਰੂ ਹੁੰਦੀ ਹੈ ਮਾਂ
ਮਦਰਜ਼ ਡੇਅ ਬਾਰੇ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਹਰ ਇਨਸਾਨ ਦੀ ਜ਼ਿੰਦਗੀ ’ਚ ਮਾਂ ਸਭ ਤੋਂ ਵੱਡਾ ਤੇ ਪਹਿਲਾ ਗੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਾਂ ਬੱਚੇ ਨੂੰ ਪਹਿਲਾਂ ਬੋਲਣਾ, ਚੱਲਣਾ-ਫਿਰਨਾ ਤੇ ਸਮਾਜ ’ਚ ਵਿਚਰਨਾ ਸਿਖਾਉਂਦੀ ਹੈ ਤੇ ਮਾਂ ਆਪਣੀ ਪੂਰੀ ਜ਼ਿੰਦਗੀ ’ਚ ਆਪਣੇ ਬੱਚੇ ਨੂੰ ਹੋਰ ਰੋਜ਼ ਸਿਖਾਉਂਦੀ ਹੈ। ਮਾਂ ਤੋਂ ਬਾਅਦ ਮਾਂ ਦੀਆਂ ਦਿੱਤੀਆਂ ਸਿੱਖਿਆਵਾਂ ਵੀ ਵਿਅਕਤੀ ਦਾ ਪੂਰੀ ਜ਼ਿੰਦਗੀ ਮਾਰਗਦਰਸ਼ਨ ਕਰਦੀਆਂ ਰਹਿੰਦੀਅ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਤੋਂ ਝੋਨੇ ਦੀ ਲਵਾਈ ਨੂੰ ਲੈ ਕੇ MP ਗੁਰਜੀਤ ਔਜਲਾ ਨੇ ਕੀਤੀ ਇਹ ਮੰਗ

PunjabKesari

ਮਾਵਾਂ ਦਾ ਸਤਿਕਾਰ ਸਭ ਤੋਂ ਜ਼ਰੂਰੀ
ਉੱਘੇ ਵਾਤਾਵਰਣ ਪ੍ਰੇਮੀ ਤੇ ਸਮਾਜਸੇਵੀ ਪਾਲਾ ਮੱਲ ਸਿੰਗਲਾ ਨੇ ਕਿਹਾ ਕਿ ਮਾਵਾਂ ਦਾ ਸਤਿਕਾਰ ਸਭ ਤੋਂ ਜ਼ਰੂਰੀ ਹੈ, ਜੋ ਵਿਅਕਤੀ ਆਪਣੀ ਮਾਂ ਦਾ ਸਤਿਕਾਰ ਨਹੀਂ ਕਰਦਾ, ਸਮਾਜ ’ਚੋਂ ਫਿਰ ਉਸ ਦਾ ਕੋਈ ਸਤਿਕਾਰ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਦੇ ਫ਼ਰਜ਼ਾਂ ਨੂੰ ਨਿਭਾਉਂਦਿਆਂ ਆਪਣੇ ਮਾਤਾ-ਪਿਤਾ ਦੀ ਸਾਂਭ-ਸੰਭਾਲ ਕਰਨਾ ਵੀ ਅਤਿ ਜ਼ਰੂਰੀ ਹੈ।

PunjabKesari

ਮਾਂ ਹੀ ਦੁੱਖ-ਸੁੱਖ ਦਾ ਸੱਚਾ ਸਾਥੀ
ਉੱਘੇ ਸਮਾਜਸੇਵੀ ਤੇ ਦਾਨੀ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਭੋਰਾ ਸਾਹਿਬ ਵਾਲੇ ਨੇ ਕਿਹਾ ਕਿ ਅੱਜ ਦੇ ਦੌਰ ’ਚ ਬਹੁਤ ਸਾਰੇ ਰਿਸ਼ਤੇ ਬਨਾਉਟੀ ਹੋ ਚੁੱਕੇ ਹਨ ਸਿਰਫ਼ ਮਾਂ ਹੀ ਦੁੱਖ-ਸੁੱਖ ਦੀ ਸੱਚੀ ਸਾਥੀ ਹੈ, ਜੋ ਬੱਚੇ ਦੀ ਦੁੱਖ ’ਚ ਦੁਖੀ ਹੁੰਦੀ ਹੈ ਤੇ ਬੱਚੇ ਦੇ ਸੁੱਖ ’ਚ ਸੁਖੀ। ਉਨ੍ਹਾਂ ਕਿਹਾ ਕਿ ਬੱਚੇ ਭਾਵੇਂ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਪਰ ਉਸ ਦੀ ਮਾਂ ਲਈ ਉਹ ਹਮੇਸ਼ਾ ਬੱਚਾ ਰਹਿੰਦਾ ਹੈ ਤੇ ਉਹ ਸਾਰੀ ਉਮਰ ਉਸ ਦੀ ਫ਼ਿਕਰ ਕਰਦੀ ਹੈ।

PunjabKesari

ਨਸ਼ਾ ਕਰਨ ਤੋਂ ਪਹਿਲਾਂ ਆਪਣੀ ਮਾਂ ਵੱਲ ਜ਼ਰੂਰ ਦੇਖੋ
ਨੌਜਵਾਨ ਆਗੂ ਅਰਵਿੰਦ ਕੁਮਾਰ ਧੂਰੀ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਉਨ੍ਹਾਂ ਨਸ਼ੇ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਕਾਰਨ ਤੋਂ ਪਹਿਲਾਂ ਆਪਣੀ ਮਾਂ ਵੱਲ ਝਾਤ ਮਾਰਨ ਕਿ ਕਿਵੇਂ ਉਨ੍ਹਾਂ ਦੀਆਂ ਮਾਵਾਂ ਦੁੱਖ-ਤਕਲੀਫ਼ਾਂ ਝੱਲ ਕੇ ਉਨ੍ਹਾਂ ਪਾਲਿਆ ਹੈ। ਨਸ਼ਿਆਂ ਦੇ ਨਾਲ ਮਰ ਨੌਜਵਾਨਾਂ ਦਾ ਸਭ ਤੋਂ ਵੱਡਾ ਦੁੱਖ ਮਾਂ ਨੂੰ ਹੀ ਲੱਗਦਾ ਹੈ। ਉਨ੍ਹਾਂ ਦੀਆਂ ਮਾਵਾਂ ਜਿਊਂਦਿਆਂ ਹੀ ਮਰਿਆਂ ਬਰਾਬਰ ਹੋ ਜਾਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ।  
 


Manoj

Content Editor

Related News