ਅਕਾਲੀ-ਬਸਪਾ ਦੀ ਸਰਕਾਰ ਸਮੇਂ ਗਰੀਬ ਲੋਕਾਂ ਲਈ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਗੋਲਡੀ

Sunday, Jan 30, 2022 - 08:29 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ। ਪਿੰਡਾਂ ਤੇ ਸ਼ਹਿਰਾਂ ਦੇ ਵੋਟਰਾਂ ਦਾ ਵੱਡਾ ਜਨ ਸਮਰਥਨ ਮਿਲ ਰਿਹਾ ਹੈ। ਅੱਜ ਵਿਨਰਜੀਤ ਗੋਲਡੀ ਵੱਲੋਂ ਸੰਗਰੂਰ ਸ਼ਹਿਰ ਤੇ ਭਵਾਨੀਗੜ੍ਹ ਦੇ ਵਿਚ ਵੱਖ-ਵੱਖ ਥਾਵਾਂ ਅਤੇ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਸ : ਗੋਲਡੀ ਵੱਲੋਂ ਮੰਗਵਾਲ,ਅਟਵਾਲ ਕਾਲੋਨੀ, ਭਿੰਡਰਾਂ, ਸੁੰਦਰ ਬਸਤੀ, ਜੋਗਿੰਦਰ ਨਗਰ ਭਵਾਨੀਗੜ, ਫੱਗੂਵਾਲਾ, ਸੰਗਰੂਰ ਰੇਲਵੇ ਰੋਡ, ਮਾਨਸ਼ਾਹੀਆ ਕਾਲੋਨੀ,ਧਾਨਕ ਬਸਤੀ ਸੰਗਰੂਰ, ਬਾਲਮੀਕ ਬਸਤੀ ਸੰਗਰੂਰ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕਰਕੇ ਗੋਲਡੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ। 

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ
ਸ਼ਹਿਰ ਵਿਚ ਵੱਖ-ਵੱਖ ਥਾਈਂ ਆਪਣੇ ਸੰਬੋਧਨ ਸ: ਗੋਲਡੀ ਨੇ ਕਿਹਾ ਕਿ ਲੋਕਾਂ ਨੇ ਆਪ ਤੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਬਣਨ ਜਾ ਰਹੀ ਅਕਾਲੀ ਬਸਪਾ ਦੀ ਸਰਕਾਰ ਵਿਚ ਗਰੀਬ ਲੋਕਾਂ ਲਈ ਵਿਸ਼ੇਸ਼ ਰਿਆਇਤਾਂ ਦਿਵਾਈਆਂ ਜਾਣਗੀਆਂ ਜਿਨਾਂ ਵਿੱਚ ਪੰਜ-ਪੰਜ ਮਰਲੇ ਦੇ ਪਲਾਟ, ਨੀਲੇ ਕਾਰਡਾਂ ਦੀ ਮੁੜ ਬਹਾਲੀ, ਪੈਨਸ਼ਨਾਂ, ਸ਼ਗਨ ਸਕੀਮਾਂ ਤੇ ਹੋਰ ਲੋਕ ਭਲਾਈ ਸਕੀਮਾਂ ਜਿਹੜੀਆਂ ਪਿਛਲੀਆਂ ਸਰਕਾਰ ਸਮੇਂ ਮਿਲਦੀਆਂ ਸਨ, ਨੂੰ ਦੁਬਾਰਾ ਚਲਾਇਆ ਜਾਵੇਗਾ।  ਉਹਨਾਂ ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਭਰਮਾਇਆ ਹੀ ਹੈ। ਗੋਲਡੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਤਣ ਉਪਰੰਤ ਉਹ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਇਸ ਮੋਕੇ ਸੰਬੰਧਤ ਪਿੰਡਾਂ ਦੇ ਆਗੂ ਤੇ ਵਰਕਰ ਸਹਿਬਾਨ ਮੋਜੂਦਾ ਸਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News